ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਰਾਜ ਪੱਧਰੀ ਮਾਰਸ਼ਲ ਆਰਟ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਸੋਨੇ-ਚਾਂਦੀ ਦੇ ਤਗਮੇ ਤੇ 15000 ਰੁਪਏ ਇਨਾਮ ਰਾਸ਼ੀ ਪ੍ਰਾਪਤ ਕੀਤੀ
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ’ਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਮਾਰਸ਼ਲ ਆਰਟ ਦੇ ਹੋਣਹਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਪੂਰੇ ਪੰਜਾਬ ’ਚ ਰੌਸ਼ਨ ਕੀਤਾ ਹੈ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਐਸ.
ਸ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਖਿਡਾਰੀ ਮਾਰਸ਼ਲ ਆਰਟ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਜੇਤੂ ਰਹਿਣ ’ਤੇ ਤਗਮੇ ਪ੍ਰਾਪਤ ਕਰਦੇ ਹੋਏ। ਅਜੀਤ ਤਸਵੀਰ
15-10-2026
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ’ਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਮਾਰਸ਼ਲ ਆਰਟ ਦੇ ਹੋਣਹਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਪੂਰੇ ਪੰਜਾਬ ’ਚ ਰੌਸ਼ਨ ਕੀਤਾ ਹੈ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਨੇ ਦੱਸਿਆ ਕਿ ਅੰਡਰ-17 ਦੇ ਰਾਜ ਪੱਧਰੀ ਵੁਸ਼ੂ ਖੇਡ ਮੁਕਾਬਲਿਆਂ ’ਚੋਂ ਤਾਨੀਆ ਪਿੰਡ ਮਾਨ ਦੀ ਖਿਡਾਰਨ ਨੇ ਸੋਨੇ ਦਾ ਤਮਗਾ ਤੇ 10 ਹਜ਼ਾਰ ਰੁਪਏ ਰਾਸ਼ੀ ਹਾਸਲ ਕਰਕੇ ਬਾਕੀ ਖਿਡਾਰੀਆਂ ਲਈ ਮੀਲ ਪੱਥਰ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ਅੰਡਰ-14 ਦੀ ਖਿਡਾਰਨ ਗੁਰਸੀਰਤ ਕੌਰ ਵਾਸੀ ਗੁਰਦਾਸਪੁਰ ਨੇ ਵੀ ਵੁਸ਼ੂ ਖੇਡ ਵਿਚੋਂ ਚਾਂਦੀ ਦਾ ਤਮਗਾ ਤੇ 5 ਹਜ਼ਾਰ ਰਾਸ਼ੀ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ’ਚੋਂ ਅੰਡਰ-17 ਦੀ ਗੁਰਤਾਨਿਸ਼ ਕੌਰ ਵਾਸੀ ਨਿਮਾਣੇ ਨੇ ਤਾਈਕਵਾਂਡੋ ਖੇਡ ’ਚੋਂ ਚਾਂਦੀ ਦਾ ਤਮਗਾ ਤੇ ਬਾਕਸਿੰਗ ’ਚੋਂ ਵੀ ਖਿਡਾਰਨ ਤਾਨੀਆ ਵਾਸੀ ਮਾਨ ਨੇ ਕਾਂਸੇ ਦਾ ਤਮਗਾ ਹਾਸਲ ਕਰਕੇ ਆਪਣੀ ਹਿੰਮਤ, ਮਿਹਨਤ ਤੇ ਜਜ਼ਬੇ ਦਾ ਪ੍ਰਗਟਾਵਾ ਕੀਤਾ ਹੈ। ਸਕੂਲ ਪਹੁੰਚਣ ’ਤੇ ਇਨ੍ਹਾਂ ਸਾਰੀਆਂ ਹੋਣਹਾਰ ਖਿਡਾਰਨਾਂ ਦਾ ਪ੍ਰਿੰਸੀਪਲ, ਪ੍ਰਬੰਧਕ ਕਮੇਟੀ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਭਰਵਾਂ ਸਵਾਗਤ ਕਰਦਿਆਂ ਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੁਆਰਾ ਬਾਕਸਿੰਗ ਕੋਚ ਗੁਰਪ੍ਰੀਤ ਕੌਰ ਦੀ ਮਿਹਨਤ ਤੇ ਵਿਦਿਆਰਥੀਆਂ ਦੀ ਖੇਡ ਪ੍ਰਤੀ ਲਗਨ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।