ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ- ਨਿਸ਼ਾਨ ਗਿੱਲ
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਭਗਵਾਨ ਵਾਲਮੀਕਿ ਰੇਂਜਰੇਟ ਐਕਸ਼ਨ ਫੋਰਸ ਪੰਜਾਬ ਵਲੋਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਵਾਂ ਬੱਸ ਸਟੈਂਡ ਧਾਰੀਵਾਲ ਵਿਖੇ ਸ਼ਰਧਾ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਫੋਰਸ ਦੇ ਪੰਜਾਬ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਤੇ ਪੰਜਾਬ ਕੌਮੀ ਚੇਅਰਮੈਨ ਸੁੱਖ ਵਾਲਮੀਕਿ ਨੇ ਦੱਸਿਆ ਕਿ 27 ਅਕਤੂਬਰ 2026 ਦਿਨ ਮੰਗਲਵਾਰ ਨੂੰ ਸ਼ੋਭਾ ਯਾਤਰਾ ਸਵੇਰੇ 11:30 ਵਜੇ ਕੱਢੀ ਜਾਵੇਗੀ।
ਅਜੀਤ ਡੈਸਕ
15-10-2026