ਵੰਡਰਲੈਂਡ ਪਿਕਨਿਕ ਦੌਰਾਨ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਮਾਣਿਆ ਖ਼ੂਬ ਆਨੰਦ
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਲੋਂ ਬੀਤੇ ਦਿਨ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੰਡਰਲੈਂਡ ਦੀ ਇਕ ਮਨੋਰੰਜਕ ਤੇ ਯਾਦਗਾਰ ਪਿਕਨਿਕ ਕਰਵਾਈ ਗਈ। ਇਸ ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰੋਮਾਂਚਕ ਝੂਲਿਆਂ, ਮਨੋਰੰਜਕ ਖੇਡਾਂ ਤੇ ਦਿਲਚਸਪ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ।
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਲੋਂ ਬੀਤੇ ਦਿਨ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੰਡਰਲੈਂਡ ਦੀ ਇਕ ਮਨੋਰੰਜਕ ਤੇ ਯਾਦਗਾਰ ਪਿਕਨਿਕ ਕਰਵਾਈ ਗਈ। ਇਸ ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰੋਮਾਂਚਕ ਝੂਲਿਆਂ, ਮਨੋਰੰਜਕ ਖੇਡਾਂ ਤੇ ਦਿਲਚਸਪ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ। ਵਿਦਿਆਰਥੀਆਂ ਨੇ ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਨਾਲ ਖ਼ੁਸ਼ੀ ਭਰੇ ਪਲ ਬਿਤਾਏ। ਇਸ ਯਾਤਰਾ ਨੇ ਉਨ੍ਹਾਂ ਨੂੰ ਪੜ੍ਹਾਈ ਦੇ ਰੁਝੇਵਿਆਂ ਤੋਂ ਕੁਝ ਸਮਾਂ ਦੂਰ ਰਹਿ ਕੇ ਮਨੋਰੰਜਨ ਕਰਨ ਅਤੇ ਨਵੀਆਂ ਯਾਦਾਂ ਬਣਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ। ਇਸ ਪਿਕਨਿਕ ਦੌਰਾਨ ਵਿਦਿਆਰਥੀਆਂ ਵਿਚ ਆਪਸੀ ਸਾਂਝ, ਸਹਿਯੋਗ, ਅਨੁਸ਼ਾਸਨ ਤੇ ਟੀਮ ਭਾਵਨਾ ਵਰਗੇ ਗੁਣਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਅਧਿਆਪਕਾਂ ਨੇ ਪੂਰੀ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਦੇਖ-ਰੇਖ ਕੀਤੀ ਤੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ। ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ (ਸਾਬਕਾ ਡਿਪਟੀ ਡੀ.ਈ.ਓ.) ਨੇ ਕਿਹਾ ਕਿ ਅਜਿਹੀਆਂ ਮਨੋਰੰਜਕ ਯਾਤਰਾਵਾਂ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ, ਆਤਮ-ਵਿਸ਼ਵਾਸ ਅਤੇ ਸਮਾਜਿਕ ਹੁਨਰਾਂ ਨੂੰ ਨਿਖਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਿਕਨਿਕ ਯਾਤਰਾ ਵਿਦਿਆਰਥੀਆਂ ਲਈ ਬੇਹੱਦ ਮਨੋਰੰਜਕ, ਉਤਸ਼ਾਹਪੂਰਨ ਤੇ ਯਾਦਗਾਰ ਸਾਬਤ ਹੋਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ), ਮਦਰ ਆਫ ਦੀ ਇੰਸਟੀਚਿਊਸ਼ਨਜ਼ ਮੈਡਮ ਸਤਿੰਦਰਪਾਲ ਕੌਰ, ਉਪ ਚੇਅਰਪਰਸਨ ਡਾ. ਸੰਦੀਪ ਕੌਰ, ਪ੍ਰਿੰਸੀਪਲ ਸਬੀਨਾ ਸਿੰਘ ਤੇ ਸਮੂਹ ਸਟਾਫ ਮੌਜੂਦ ਸੀ।