15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪ੍ਰਤਾਪ ਸਿੰਘ ਬਾਜਵਾ ਵਲੋਂ ਟੈੱਡੈਕਸ ਕੈਲੇਡੋਨੀਅਨ ਦੇ ਸਫ਼ਲ ਆਯੋਜਨ ਲਈ ਸ੍ਰੀਜਲ ਗੁਪਤਾ ਦੀ ਸ਼ਲਾਘਾ

ਪਠਾਨਕੋਟ, 14 ਅਕਤੂਬਰ (ਸੰਧੂ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟੈਡੈਕਸ ਕੈਲੇਡੋਨੀਅਨ-2026 ਦੇ ਸਫ਼ਲ ਆਯੋਜਨ ਉਪਰੰਤ ਕਰਵਾਏ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਸਮਾਗਮ ਦੇ ਕਿਊਰੇਟਰ ਤੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ (ਅਕਾਦਮਿਕਸ) ਸ੍ਰੀਜਲ ਗੁਪਤਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।

Ad Position 21
No active advertisement
ਟੈੱਡੈਕਸ ਕੈਲੇਡੋਨੀਅਨ ਦੇ ਸਫ਼ਲ ਆਯੋਜਨ ਉਪਰੰਤ ਕਰਵਾਏ ਸਮਾਗਮ ਦੌਰਾਨ ਪ੍ਰਤਾਪ ਸਿੰਘ ਬਾਜਵਾ ਤੇ ਸ੍ਰੀਜਲ ਗੁਪਤਾ ਗੱਲਬਾਤ ਕਰਦੇ ਹੋਏ । ਤਸਵੀਰ: ਸੰਧੂ 15-10-2026
ਪਠਾਨਕੋਟ, 14 ਅਕਤੂਬਰ (ਸੰਧੂ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟੈਡੈਕਸ ਕੈਲੇਡੋਨੀਅਨ-2026 ਦੇ ਸਫ਼ਲ ਆਯੋਜਨ ਉਪਰੰਤ ਕਰਵਾਏ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਸਮਾਗਮ ਦੇ ਕਿਊਰੇਟਰ ਤੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ (ਅਕਾਦਮਿਕਸ) ਸ੍ਰੀਜਲ ਗੁਪਤਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ‘ਕੌਨਫਲੂਐਂਸ ਜਿੱਥੇ ਵਿਚਾਰ, ਸੱਭਿਆਚਾਰ ਤੇ ਲੀਡਰਸ਼ਿਪ ਮਿਲਦੇ ਹਨ’ ਵਿਸ਼ੇ ਤਹਿਤ ਕਰਵਾਏ ਗਏ ਇਸ ਦੋ ਰੋਜ਼ਾ ਸਮਾਗਮ ਵਿਚ ਵੱਖ-ਵੱਖ ਦੇਸ਼ਾਂ ਦੇ ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ, ਰਾਜਨੀਤਿਕ ਆਗੂਆਂ, ਅਧਿਕਾਰੀਆਂ, ਉਦਯੋਗਪਤੀਆਂ ਤੇ ਪੱਤਰਕਾਰਾਂ ਨੇ ਭਾਗ ਲਿਆ । ਇਨ੍ਹਾਂ ਵਿਚ ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੋਂਟਾ, ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ, ਬ੍ਰਿਟੇਨ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ ਅਤੇ ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਕੇਸ਼ ਅਸਥਾਨਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ । ਸ੍ਰੀਜਲ ਗੁਪਤਾ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਪਠਾਨਕੋਟ ਨੂੰ ਅੰਤਰਰਾਸ਼ਟਰੀ ਵਿਚਾਰ-ਵਟਾਂਦਰੇ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸੋਚ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ । ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮਾਗਮ ਦੀ ਸਫ਼ਲਤਾ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ । ਸਮਾਗਮ ਨੇ ਪਠਾਨਕੋਟ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਹਿਚਾਣ ਦੇਣ ਦੇ ਨਾਲ-ਨਾਲ ਸਥਾਨਕ ਨੌਜਵਾਨਾਂ ਨੂੰ ਵੱਖ-ਵੱਖ ਦੇਸ਼ਾਂ ਦੇ ਤਜਰਬਿਆਂ ਅਤੇ ਵਿਚਾਰਾਂ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਭਾਜਪਾ ਨੇ ਨਸ਼ਾ ਤਸਕਰੀ ਤੇ ਕਤਲਾਂ ਦੇ ਮੁੱਦੇ ’ਤੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਰਾਮ ਲੀਲ੍ਹਾ ਯੂਥ ਕਲੱਬ ਦੀ ਚੌਥੀ ਨਾਈਟ ਦੌਰਾਨ ਹੋਇਆ ਸੀਤਾ ਸਵੰਬਰ
Ad Position 24