14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਅਹਿਮ-ਤ੍ਰਿਪਤਾ ਪੁੰਜ

ਪਠਾਨਕੋਟ, 14 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਅਧੀਨ ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ, ਬਧਾਨੀ ਵਿਖੇ ਬੈਡਮਿੰਟਨ ਤੇ ਸ਼ਤਰੰਜ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਪਠਾਨਕੋਟ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਇਕਾਗਰਤਾ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

Ad Position 21
No active advertisement
ਅਜੀਤ ਡੈਸਕ 15-10-2026
ਪਠਾਨਕੋਟ, 14 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਅਧੀਨ ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ, ਬਧਾਨੀ ਵਿਖੇ ਬੈਡਮਿੰਟਨ ਤੇ ਸ਼ਤਰੰਜ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਪਠਾਨਕੋਟ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਇਕਾਗਰਤਾ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪੁਰਸ਼ ਬੈਡਮਿੰਟਨ ਵਿਚ ਸ੍ਰੀ ਸਾਈਂ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਧਾਨੀ ਦੇ ਆਰੀਅਨ ਮਹਿਰਾ ਤੇ ਮ੍ਰਿਤੁੰਜੈ ਨੇ ਪਹਿਲਾ, ਐਸ.ਡੀ. ਕਾਲਜ ਦੇ ਰਾਘਵ ਤੇ ਦੇਵਾਂਗ ਨੇ ਦੂਜਾ ਤੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਆਦਿੱਤਿਆ ਤੇ ਗੋਵਰਧਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਮਹਿਲਾ ਬੈਡਮਿੰਟਨ ’ਚ ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਦੀ ਰਿਚਾ ਤੇ ਸਾਕਸ਼ੀ ਠਾਕੁਰ ਨੇ ਪਹਿਲਾ ਤੇ ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਦੀ ਭਾਰਤੀ ਤੇ ਪ੍ਰੀਤੀ ਨੇ ਦੂਜਾ ਸਥਾਨ ਹਾਸਲ ਕੀਤਾ । ਸ਼ਤਰੰਜ ਦੇ ਪੁਰਸ਼ ਵਰਗ ’ਚ ਸ੍ਰੀ ਸਾਈਂ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਈਸ਼ਾਨ ਸ਼ਰਮਾ ਨੇ ਪਹਿਲਾ, ਨੀਰਜ ਨੇ ਦੂਜਾ ਅਤੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਗੌਰਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ, ਐਮ.ਡੀ. ਤ੍ਰਿਪਤਾ ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ, ਰੀਆ ਪੁੰਜ, ਡਾ: ਨਵਦੀਪ ਸਾਂਵਲ, ਡਾ: ਦਿਨੇਸ਼ ਮਹਾਜਨ, ਡਾ: ਦੀਪਕ ਸ਼ਰਮਾ, ਜਸਵੰਤ ਕੌਰ, ਹਰਪ੍ਰੀਤ ਕੌਰ, ਅਸ਼ਵਨੀ ਸ਼ਰਮਾ, ਦੀਪਕ ਕੁਮਾਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ । ਐਮ.ਡੀ. ਤ੍ਰਿਪਤਾ ਪੁੰਜ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ ਅਗਲੀ ਖ਼ਬਰ ਡੀ.ਏ.ਵੀ. ਸਕੂਲ ’ਚ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ
Ad Position 24