15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੰਦ ਦੀ ਕਾਲ ਦਾ ਕਾਹਨੂੰਵਾਨ ਖੇਤਰ ’ਚ ਹੋਇਆ ਵਿਆਪਕ ਅਸਰ

ਕਾਹਨੂੰਵਾਨ, 15 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਸਮਾਜ ਸੇਵੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਚਰਚਿਤ ਕਤਲ ਮਾਮਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਅੱਜ ਬੰਦ ਦੀ ਕਾਲ ਨੂੰ ਕਾਹਨੂੰਵਾਨ ਤੇ ਨਾਲ ਲੱਗਦੇ ਅੱਡਾ ਪੁਲ ਸਠਿਆਲੀ, ਤੁਗਲਵਾਲ ਤੇ ਚੱਕ ਸ਼ਰੀਫ ’ਚ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹਿਣ ਕਾਰਨ ਇਲਾਕੇ ’ਚ ਆਮ ਦਿਨਾਂ ਦੇ ਮੁਕਾਬਲੇ ਸੁੰਨਸਾਨ ਮਾਹੌਲ ਦੇਖਣ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 16-10-2026
ਕਾਹਨੂੰਵਾਨ, 15 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਸਮਾਜ ਸੇਵੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਚਰਚਿਤ ਕਤਲ ਮਾਮਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਅੱਜ ਬੰਦ ਦੀ ਕਾਲ ਨੂੰ ਕਾਹਨੂੰਵਾਨ ਤੇ ਨਾਲ ਲੱਗਦੇ ਅੱਡਾ ਪੁਲ ਸਠਿਆਲੀ, ਤੁਗਲਵਾਲ ਤੇ ਚੱਕ ਸ਼ਰੀਫ ’ਚ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹਿਣ ਕਾਰਨ ਇਲਾਕੇ ’ਚ ਆਮ ਦਿਨਾਂ ਦੇ ਮੁਕਾਬਲੇ ਸੁੰਨਸਾਨ ਮਾਹੌਲ ਦੇਖਣ ਨੂੰ ਮਿਲਿਆ। ਹਾਲਾਂਕਿ ਸਰਕਾਰੀ ਅਦਾਰੇ ਆਮ ਦੀ ਤਰ੍ਹਾਂ ਖੁੱਲੇ ਰਹੇ ਜਦਕਿ ਨਿੱਜੀ ਅਦਾਰੇ, ਆਵਾਜਾਈ ਤੇ ਨਿੱਜੀ ਸਕੂਲ ਬੰਦ ਰਹੇ। ਸਥਾਨਕ ਕਸਬੇ ਅੰਦਰ ਕੁਝ ਦੁਕਾਨਾਂ ਖੁੱਲੀਆਂ ਸਨ, ਜਿਨਾਂ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂ ਤੇ ਹਲਕਾ ਇੰਚਾਰਜ ਸੁਖਦੇਵ ਸਿੰਘ ਕਾਦੀਆਂ ਦੀ ਅਗਵਾਈ ਵਿਚ ਬੰਦ ਕਰਵਾ ਦਿੱਤਾ ਗਿਆ। ਸਥਾਨਕ ਬੱਸ ਅੱਡੇ ਤੋਂ ਕੋਈ ਵੀ ਪ੍ਰਾਈਵੇਟ ਬੱਸ ਕਿਸੇ ਵੀ ਰੂਟ ’ਤੇ ਰਵਾਨਾ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ‘ਪੰਜਾਬ ਬੰਦ’ ਨੂੰ ਮਿਲਿਆ ਸਮਰਥਨ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
Ad Position 24