18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਬਾ ਬੰਦਾ ਸਿੰਘ ਬਹਾਦਰ ਧਾਰੀਵਾਲ ਦੀ ਵੁਸ਼ੂ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚੋਂ ਜਿੱਤੇ 1 ਲੱਖ ਨਕਦ ਤੇ 11 ਤਗਮੇ

ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਚਾਹਲ ਤੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਰਾਜ ਪੱਧਰੀ ਵੁਸ਼ੂ ਟੂਰਨਾਮੈਂਟ ਆਰ. ਡੀ.

Ad Position 21
No active advertisement
ਅਜੀਤ ਡੈਸਕ 17-10-2026
ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਚਾਹਲ ਤੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਰਾਜ ਪੱਧਰੀ ਵੁਸ਼ੂ ਟੂਰਨਾਮੈਂਟ ਆਰ.ਡੀ. ਖੋਸਲਾ ਬਟਾਲਾ ਵਿਖੇ ਹੋਏ, ’ਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 9 ਤਮਗੇ ਤੇ 1 ਲੱਖ ਦੀ ਇਨਾਮੀ ਰਾਸ਼ੀ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ 5 ਸੋਨੇ, 4 ਚਾਂਦੀ ਤੇ 2 ਕਾਂਸੀ ਦੇ ਤਮਗੇ ਆਪਣੇ ਨਾਂਅ ਕੀਤੇ। ਮੁਕਾਬਲੇ ਦੌਰਾਨ ਅੰਡਰ-14 ਲੜਕੇ ’ਚ ਵਿਮਲ ਕੁਮਾਰ, ਲਵਪ੍ਰੀਤ ਸਿੰਘ ਨੇ ਕਾਂਸੀ, ਅੰਡਰ-17 ਲੜਕੇ ਜੌਨ ਮਸੀਹ, ਸਿਰਾਜਦੀਪ ਸਿੰਘ ਨੇ ਸੋਨੇ, ਰਿਸ਼ਵ, ਮਨਿੰਦਰ ਸਿੰਘ ਤੇ ਵੰਸ਼ਦੀਪ ਸਿੰਘ ਨੇ ਚਾਂਦੀ, ਅੰਡਰ-14 ਲੜਕੀਆਂ ਰਣਵਿੰਦਰਜੀਤ ਕੌਰ ਨੇ ਸੋਨੇ, ਅੰਡਰ-17 ਦਮਨਪ੍ਰੀਤ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਵੁਸ਼ੂ ਕੋਚ ਸ੍ਰੀਮਤੀ ਪੂਜਾ ਦੀ ਅਣਥੱਕ ਮਿਹਨਤ, ਸਮਰਪਣ ਤੇ ਯੋਗ ਅਗਵਾਈ ਨੂੰ ਵੀ ਜਾਂਦਾ ਹੈ। ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਐਕਸੈਲਸ਼ੀਅਰ ਸਕੂਲ ਬਿਜਲੀਵਾਲ ’ਚ ਨਸ਼ਾ ਮੁਕਤ ਅਭਿਆਨ ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਅਗਲੀ ਖ਼ਬਰ ਚੰਗੇ ਸਮਾਜ ਦੀ ਸਿਰਜਣਾ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ- ਰਿਟਾ. ਐਸ.ਡੀ.ਓ.ਗੁਰਮੀਤ ਸਿੰਘ
Ad Position 24