18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜੀਆ ਲਾਲ ਮਿੱਤਲ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਵਸ ’ਤੇ ਹਵਨ ਯੱਗ ਕਰਵਾਇਆ

ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ. ਏ.

Ad Position 21
No active advertisement
ਅਜੀਤ ਡੈਸਕ 17-10-2026
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਵੈਦਿਕ ਪਰੰਪਰਾਵਾਂ, ਨੈਤਿਕ ਕਦਰਾਂ-ਕੀਮਤਾਂ ਤੇ ਜੀਵਨ ਵਿਚ ਸੰਸਕਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਹਵਨ ਯੱਗ ਨੇ ਸਕੂਲ ਕੈਂਪਸ ’ਚ ਸਕਾਰਾਤਮਕ ਤੇ ਅਧਿਆਤਮਿਕ ਮਾਹੌਲ ਪੈਦਾ ਕੀਤਾ। ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਪ੍ਰਿੰਸੀਪਲ ਵਿਜੇ ਕੁਮਾਰ ਮੁੱਖ ਮਹਿਮਾਨ ਸਨ ਜਿਨ੍ਹਾਂ ਦਾ ਸਕੂਲ ਪਰਿਵਾਰ ਵਲੋਂ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਜਾਪ ਤੇ ਹਵਨ ਯੱਗ ਨਾਲ ਹੋਈ। ਮਹਿਮਾਨਾਂ, ਸਕੂਲ ਪ੍ਰਬੰਧਨ ਤੇ ਅਧਿਆਪਕਾਂ ਨੇ ਯੱਗ ਵਿਚ ਭੇਟਾਂ ਚੜ੍ਹਾਈਆਂ ਤੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕੀਤੀ। ਮੁੱਖ ਮਹਿਮਾਨ ਵਿਜੇ ਕੁਮਾਰ ਨੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਵਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਕਿਹਾ ਕਿ ਮਹਾਂਪੁਰਖਾਂ ਦੇ ਜੀਵਨ ਸਾਨੂੰ ਸੱਚਾਈ, ਸਾਦਗੀ, ਸੇਵਾ, ਤਿਆਗ, ਅਨੁਸ਼ਾਸਨ ਅਤੇ ਕਰਤੱਵ ਪ੍ਰਤੀ ਸਮਰਪਣ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਨੇ ਸੈਦੋਵਾਲ ਕਲਾਂ ਤੇ ਗਾਜੀਕੋਟ ਵਿਖੇ ਕਲੀਨਿਕ ਜਨਤਾ ਨੂੰ ਕੀਤੇ ਸਮਰਪਿਤ ਅਗਲੀ ਖ਼ਬਰ ਸ਼ਮਸ਼ਾਨਘਾਟ ਤੋਂ ਭੇਦਭਰੇ ਹਾਲਾਤ ’ਚ ਲਾਸ਼ ਬਰਾਮਦ
Ad Position 24