ਸੀਤਾ-ਰਾਮ ਵਿਆਹ ਦੀ ਪਾਵਨ ਰਾਤ ਮੌਕੇ ਭਾਜਪਾ ਯੁਵਾ ਆਗੂ ਅੰਕੁਰ ਬਾਦਲ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ
ਪਠਾਨਕੋਟ, 16 ਅਕਤੂਬਰ (ਸੁਮਿਤ)-ਸ੍ਰੀ ਰਾਮ ਨਾਟਕ ਕਲੱਬ ਮੁਹੱਲਾ ਪੀਪਲਾਂ ਵਾਲਾ ਵਿਖੇ ਸੀਤਾ-ਰਾਮ ਵਿਆਹ ਦੀ ਪਾਵਨ ਰਾਤ ਮੌਕੇ ਭਾਜਪਾ ਯੁਵਾ ਆਗੂ ਅੰਕੁਰ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਉਨ੍ਹਾਂ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਕਲੱਬ ਦੇ ਮੈਂਬਰਾਂ ਵਲੋਂ ਲਗਾਤਾਰ ਕਈ ਸਾਲਾਂ ਤੋਂ ਰਾਮ ਲੀਲ੍ਹਾ ਦਾ ਆਯੋਜਨ ਕਰਨ ਤੇ ਧਾਰਮਿਕ ਪਰੰਪਰਾਵਾਂ ਨੂੰ ਜੀਵੰਤ ਰੱਖਣ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।
ਪਠਾਨਕੋਟ, 16 ਅਕਤੂਬਰ (ਸੁਮਿਤ)-ਸ੍ਰੀ ਰਾਮ ਨਾਟਕ ਕਲੱਬ ਮੁਹੱਲਾ ਪੀਪਲਾਂ ਵਾਲਾ ਵਿਖੇ ਸੀਤਾ-ਰਾਮ ਵਿਆਹ ਦੀ ਪਾਵਨ ਰਾਤ ਮੌਕੇ ਭਾਜਪਾ ਯੁਵਾ ਆਗੂ ਅੰਕੁਰ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਉਨ੍ਹਾਂ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਕਲੱਬ ਦੇ ਮੈਂਬਰਾਂ ਵਲੋਂ ਲਗਾਤਾਰ ਕਈ ਸਾਲਾਂ ਤੋਂ ਰਾਮ ਲੀਲ੍ਹਾ ਦਾ ਆਯੋਜਨ ਕਰਨ ਤੇ ਧਾਰਮਿਕ ਪਰੰਪਰਾਵਾਂ ਨੂੰ ਜੀਵੰਤ ਰੱਖਣ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ਅੰਕੁਰ ਬਾਦਲ ਨੇ ਕਿਹਾ ਕਿ ਰਾਮ ਲੀਲ੍ਹਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਾਡੀ ਧਾਰਮਿਕ ਸੰਸਕ੍ਰਿਤੀ, ਸੰਸਕਾਰਾਂ ਅਤੇ ਮਰਿਆਦਾਵਾਂ ਨਾਲ ਜੁੜਨ ਦਾ ਇਕ ਮਹੱਤਵਪੂਰਨ ਮੌਕਾ ਹੈ । ਇਸ ਮੌਕੇ ਕਲੱਬ ਮੈਂਬਰਾਂ ਵਲੋਂ ਅੰਕੁਰ ਬਾਦਲ ਨੂੰ ਹਾਰ ਪਹਿਨਾ ਕੇ ਤੇ ਪ੍ਰਭੂ ਸ੍ਰੀ ਰਾਮ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਰਾਮ ਲੀਲ੍ਹਾ ਦੇ ਮੰਚਨ ਦੌਰਾਨ ਦਰਸ਼ਕਾਂ ਵਿਚ ਭਾਰੀ ਸ਼ਰਧਾ ਦੇਖਣ ਨੂੰ ਮਿਲੀ ਅਤੇ ਪੂਰਾ ਮਾਹੌਲ ਧਾਰਮਿਕ ਤੇ ਭਗਤੀਮਈ ਰੰਗ ਵਿਚ ਰੰਗਿਆ ਰਿਹਾ । ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਸੰਧਲ, ਰੋਹਿਤ ਬੱਬਲੂ, ਲਵ ਕੁਮਾਰ ਅਤੇ ਹੋਰ ਕਲੱਬ ਮੈਂਬਰਾਂ ਸਮੇਤ ਬਾਲਕਿਸ਼ਨ ਬਾਦਲ, ਹੀਰਾ ਲਾਲ, ਰਮੇਸ਼ ਬਿੱਟੂ ਅਤੇ ਰਵੀ ਆਦਿ ਹਾਜ਼ਰ ਸਨ ।