17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਇਨਕਲਾਬੀ ਰਵਾਇਤਾਂ ਮੁਤਾਬਿਕ ਕੀਤਾ ਸਾਥੀ ਜਸਵੰਤ ਸਿੰਘ ਸੰਧੂ ਦਾ ਅੰਤਿਮ ਸੰਸਕਾਰ

ਸ਼ਾਹਪੁਰ ਕੰਢੀ, 16 ਅਕਤੂਬਰ (ਰਣਜੀਤ ਸਿੰਘ)-ਬੀਤੇ ਦਿਨ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਤੇ ਸੀ. ਟੀ.

Ad Position 21
No active advertisement
ਅਜੀਤ ਡੈਸਕ 17-10-2026
ਸ਼ਾਹਪੁਰ ਕੰਢੀ, 16 ਅਕਤੂਬਰ (ਰਣਜੀਤ ਸਿੰਘ)-ਬੀਤੇ ਦਿਨ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਤੇ ਸੀ.ਟੀ.ਯੂ. ਦੇ ਸੂਬਾ ਮੀਤ ਪ੍ਰਧਾਨ ਸਾਥੀ ਜਸਵੰਤ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਇਨਕਲਾਬੀ ਰਵਾਇਤਾਂ ਅਨੁਸਾਰ ਕੀਤਾ ਗਿਆ । ਪਾਰਟੀ ਦੇ ਰਾਜ ਕਮੇਟੀ ਦੇ ਸਕੱਤਰ ਸਾਥੀ ਪ੍ਰਗਟ ਸਿੰਘ, ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਜਰਨਲ ਸਕੱਤਰ ਸਾਥੀ ਪ੍ਰਸ਼ੋਤਮ ਸ਼ਰਮਾ, ਪਾਰਟੀ ਦੇ ਸੂਬਾ ਸਕੱਤਰ ਸਾਥੀ ਨੱਥਾ ਸਿੰਘ, ਦਰਸ਼ਨ ਨਾਹਰ, ਸਤੀਸ਼ ਰਾਣਾ, ਸ਼ਿਵ ਕੁਮਾਰ, ਸੀ.ਟੀ.ਯੂ. ਦੇ ਸੂਬਾ ਜਰਨਲ ਸਕੱਤਰ ਹਰਿੰਦਰ ਰੰਧਾਵਾ, ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਬਲਦੇਵ ਸਿੰਘ ਨੂਰਪੁਰੀ, ਰਵਿੰਦਰ ਸਿੰਘ ਲੋਹਗੜ੍ਹ, ਬਲਵੰਤ ਸਿੰਘ ਘੋਹ, ਬਲਦੇਵ ਰਾਜ, ਰਘਵੀਰ ਸਿੰਘ ਆਦਿ ਸੈਂਕੜੇ ਆਗੂਆਂ ਨਾਅਰਿਆਂ ਦੀ ਗੂੰਜ ’ਚ ਮ੍ਰਿਤਕ ਦੇਹ ’ਤੇ ਸਨਮਾਨ ਵਜੋਂ ਆਰ.ਐਮ.ਪੀ.ਆਈ., ਦਿਹਾਤੀ ਮਜ਼ਦੂਰ ਸਭਾ, ਸੀ.ਟੀ.ਯੂ. ਪੰਜਾਬ ਤੇ ਥੀਨ ਡੈਮ ਵਰਕਰਜ਼ ਯੂਨੀਅਨ ਦੇ ਸੂਹੇ ਲਾਲ ਝੰਡੇ ਪਾਏ । ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਸਵਰਨ ਸਿੰਘ ਸਲਾਰੀਆ, ਸੱਤਪ੍ਰਕਾਸ਼, ਕੇਵਲ ਕਾਲੀਆ, ਪਨਸਪ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਪੰਨੂ, ਬੀ.ਐਸ.ਈ. ਨੇਤਾ ਰਾਜਾ ਕੁਮਾਰ ਜਨੋਤਰਾ, ਸਤੀਸ਼ ਮਹਿੰਦਰੂ, ਐਨ.ਪੀ. ਧਵਨ, ਕਰਮਚਾਰੀ ਆਗੂ ਚਰਨ ਕਮਲ ਸ਼ਰਮਾ, ਰਵਿੰਦਰ ਸਿੰਘ ਜੱਗਾ, ਗੁਰਨਾਮ ਸਿੰਘ, ਓ.ਪੀ. ਵਰਮਾ, ਕੁਲਦੀਪ ਰਾਣੀਪੁਰ, ਰਣਜੀਤ ਸਿੰਘ ਗੋਸਲ, ਸੋਹਲ ਲਾਲ ਅਤੇ ਅੰਕੁਰ ਸੋਹਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਵਲੋਂ ਸਾਲਾਨਾ ਜਗਰਾਤਾ ਕਰਵਾਇਆ ਅਗਲੀ ਖ਼ਬਰ ਆਪਣੇ ਅੰਦਰ ਦੀ ਕਾਬਲੀਅਤ ਨੂੰ ਪਹਿਚਾਣ ਕੇ ਜੀਵਨ ਦਾ ਟੀਚਾ ਮਿੱਥਣਾ ਜ਼ਰੂਰੀ-ਨਰੇਸ਼ ਮਹਾਜਨ ਨਿਰਗੁਣ
Ad Position 24