20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗੁੱਡਵਿਲ ਇੰਟਰਨੈਸ਼ਨਲ ਸਕੂਲ ’ਚ ਸੀ.ਬੀ.ਐਸ.ਈ. ਵਲੋਂ ਗਣਿਤ ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਦਿੱਤੀ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸੀ ਬੀ ਐਸ ਈ ਵਲੋਂ ਐਲੀਮੈਂਟਰੀ ਅਧਿਆਪਕਾਂ ਲਈ ਗਣਿਤ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੀ ਬੀ ਐਸ ਈ ਵਲੋਂ ਨਾਮਜ਼ਦ ਰਿਸੋਰਸ ਪਰਸਨ ਮਾਧਵ ਗੁਪਤਾ ਤੇ ਸ੍ਰੀਮਤੀ ਸਾਕਸ਼ੀ ਹਾਂਡਾ ਵਲੋਂ ਅਧਿਆਪਕਾਂ ਨੂੰ ਗਣਿਤ ਪੜ੍ਹਾਉਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸੀ ਬੀ ਐਸ ਈ ਵਲੋਂ ਐਲੀਮੈਂਟਰੀ ਅਧਿਆਪਕਾਂ ਲਈ ਗਣਿਤ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੀ ਬੀ ਐਸ ਈ ਵਲੋਂ ਨਾਮਜ਼ਦ ਰਿਸੋਰਸ ਪਰਸਨ ਮਾਧਵ ਗੁਪਤਾ ਤੇ ਸ੍ਰੀਮਤੀ ਸਾਕਸ਼ੀ ਹਾਂਡਾ ਵਲੋਂ ਅਧਿਆਪਕਾਂ ਨੂੰ ਗਣਿਤ ਪੜ੍ਹਾਉਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਗਣਿਤ ਵਿਸ਼ੇ ਨੂੰ ਸੌਖਾ ਤੇ ਰੌਚਕ ਬਣਾਉਣ ਲਈ ਵੱਖ-ਵੱਖ ਕਿਰਿਆਵਾਂ ਤੇ ਗਤੀਵਿਧੀਆਂ ਕੀਤੀਆਂ। ਪ੍ਰਿੰਸੀਪਲ ਕੰਵਲ ਕਿਸ਼ੋਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਸਮੇਂ ਚੇਅਰਮੈਨ ਗੁਰਦਿਆਲ ਸਿੰਘ ਨੇ ਅਧਿਆਪਕਾਂ ਨੂੰ ਗਣਿਤ ਵਿਸ਼ੇ ਨੂੰ ਦਿਲਚਸਪ ਬਣਾਉਣ ਤੇ ਇਸ ਵਿਸ਼ੇ ਸਬੰਧੀ ਸਮਰਪਿਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ 62 ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਡਾਇਰੈਕਟਰ-ਪ੍ਰਿੰਸੀਪਲ ਜਸਬਿੰਦਰ ਕੌਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਵਲੋਂ ਪਰਵਿੰਦਰ ਸਿੰਘ ਝੋਟਾ ਦਾ ਕਤਲ ਬਹੁਤ ਦੁਖਦਾਇਕ- ਬਬਨਪ੍ਰੀਤ ਸਿੰਘ ਚੌਧਰੀਵਾਲ ਯੂ.ਕੇ. ਅਗਲੀ ਖ਼ਬਰ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ ਪਤੀ ਦੀ ਮੌਤ- ਪਤਨੀ ਗੰਭੀਰ ਜ਼ਖ਼ਮੀ
Ad Position 24