20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਜਪਾ ਨੇਤਾ ਅਵਤਾਰ ਸਿੰਘ ਥਾਪਾ ਐਸ.ਸੀ. ਮੋਰਚਾ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਨਿਯੁਕਤ

ਤਾਰਾਗੜ੍ਹ, 19 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਚੋਣਾਂ ਸਿਰ ’ਤੇ ਹਨ, ਹਰ ਪਾਰਟੀ ਵਲੋਂ ਹਰੇਕ ਵਿਧਾਨ ਸਭਾ ਹਲਕਿਆਂ ’ਚ ਪਾਰਟੀਆਂ ਲਈ ਰਾਤ ਦਿਨ ਮਿਹਨਤ ਕਰਨ ਵਾਲਿਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ । ਇਸੇ ਦੌਰਾਨ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ’ਚ ਭਾਜਪਾ ਲਈ ਰਾਤ-ਦਿਨ ਮਿਹਨਤ ਕਰਨ ਵਾਲੇ ਸੇਵਾ ਮੁਕਤ ਐਸ.

Ad Position 21
No active advertisement
ਅਜੀਤ ਡੈਸਕ 20-10-2026
ਤਾਰਾਗੜ੍ਹ, 19 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਚੋਣਾਂ ਸਿਰ ’ਤੇ ਹਨ, ਹਰ ਪਾਰਟੀ ਵਲੋਂ ਹਰੇਕ ਵਿਧਾਨ ਸਭਾ ਹਲਕਿਆਂ ’ਚ ਪਾਰਟੀਆਂ ਲਈ ਰਾਤ ਦਿਨ ਮਿਹਨਤ ਕਰਨ ਵਾਲਿਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ । ਇਸੇ ਦੌਰਾਨ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ’ਚ ਭਾਜਪਾ ਲਈ ਰਾਤ-ਦਿਨ ਮਿਹਨਤ ਕਰਨ ਵਾਲੇ ਸੇਵਾ ਮੁਕਤ ਐਸ.ਐਚ.ਓ. ਅਵਤਾਰ ਸਿੰਘ ਥਾਪਾ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਹਾਈਕਮਾਨ ਨੇ ਐਸ.ਸੀ. ਮੋਰਚਾ ਪੰਜਾਬ ਦਾ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਹੈ । ਅਵਤਾਰ ਸਿੰਘ ਥਾਪਾ ਦੀ ਨਿਯੁਕਤੀ ਤੋਂ ਬਾਅਦ ਪਠਾਨਕੋਟ ਦੇ ਨਾਲ ਹਲਕਾ ਭੋਆ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਉੱਘੇ ਆਗੂ ਅਵਤਾਰ ਸਿੰਘ ਥਾਪਾ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਲਈ ਰਾਤ ਦਿਨ ਮਿਹਨਤ ਕਰ ਰਿਹਾ ਹਾਂ । ਆਪਣੇ ਹਲਕੇ ਭੋਆ ’ਚ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਰ ਰਿਹਾ ਹਾਂ । ਪਾਰਟੀ ਹਾਈਕਮਾਨ ਨੇ ਮੇਰੀ ਇਮਾਨਦਾਰੀ ਤੇ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਐਸ.ਸੀ. ਮੋਰਚਾ ਭਾਜਪਾ ਦਾ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ, ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੂਰਾਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ 21, 22 ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਨਗੇ ਪੰਜਾਬ ਦੇ ਮੁਲਾਜ਼ਮ-ਸੈਣੀ/ਸ਼ਰਮਾ ਅਗਲੀ ਖ਼ਬਰ ਬਮਿਆਲ ਪਹੁੰਚੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਡਾ: ਅਸ਼ਵਨੀ ਕੁਮਾਰ
Ad Position 24