ਕੇ.ਸੀ.ਸੀ. ਪਾਲਿਸੀ 2026 ਦੇ ਹੁਕਮ ਵਾਪਸ ਲੈਣ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ
ਪਠਾਨਕੋਟ, 21 ਅਕਤੂਬਰ (ਸੰਧੂ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਵਲੋਂ ਕਾ: ਪ੍ਰਸ਼ੋਤਮ ਕੁਮਾਰ ਤੇ ਕੇਵਲ ਕਾਲੀਆ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਠਾਨਕੋਟ ਰਾਹੀਂ ਦਿੱਤਾ ਗਿਆ । ਇਹ ਮੰਗ ਪੱਤਰ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਸੌਂਪਿਆ ਗਿਆ ।
ਪਠਾਨਕੋਟ, 21 ਅਕਤੂਬਰ (ਸੰਧੂ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਵਲੋਂ ਕਾ: ਪ੍ਰਸ਼ੋਤਮ ਕੁਮਾਰ ਤੇ ਕੇਵਲ ਕਾਲੀਆ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਠਾਨਕੋਟ ਰਾਹੀਂ ਦਿੱਤਾ ਗਿਆ । ਇਹ ਮੰਗ ਪੱਤਰ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਸੌਂਪਿਆ ਗਿਆ । ਆਗੂਆਂ ਨੇ ਮੰਗ ਕੀਤੀ ਕਿ ਕੇ.ਸੀ.ਸੀ. ਪਾਲਿਸੀ 2026 ਤਹਿਤ ਸੋਧੇ ਸਕੇਲ ਆਫ ਫਾਇਨਾਂਸ ਸਬੰਧੀ ਜਾਰੀ ਹੁਕਮ ਵਾਪਸ ਲਏ ਜਾਣ ਤੇ ਕਿਸਾਨਾਂ ਨੂੰ ਕਰਜ਼ਾ ਦੇਣ ਸਮੇਂ ਜ਼ਮੀਨ ਗਹਿਣੇ ਰੱਖਣ ਦੀ ਨੀਤੀ ਬੰਦ ਕਰਕੇ ਪਹਿਲਾਂ ਵਾਲੀ ਪ੍ਰਕਿਰਿਆ ਬਹਾਲ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਨਵੀਂ ਨੀਤੀ ਕਿਸਾਨ ਵਿਰੋਧੀ ਹੈ ਤੇ ਇਸ ਨਾਲ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਡਿਫਾਲਟਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ ਇਕਮੁਸ਼ਤ ਸਮਝੌਤਾ ਸਕੀਮ ਤਹਿਤ ਵਿਆਜ ਵਿਚ ਛੋਟ ਦੇ ਕੇ ਕਰਜ਼ਿਆਂ ਦਾ ਨਿਪਟਾਰਾ ਕਰਨ ਦੀ ਮੰਗ ਵੀ ਕੀਤੀ ਗਈ । ਇਸ ਮੌਕੇ ਕਾ: ਸੁਰਿੰਦਰ ਸਹਿਗਲ, ਸੁਧਾ ਰਾਣੀ, ਨੇਤਰ ਸਿੰਘ ਨੰਗਲ, ਵਿਜੇ ਕੁਮਾਰ ਖੁਸ਼ੀ ਨਗਰ, ਚਮਨ ਲਾਲ ਘੋਹ, ਤਰਸੇਮ ਸਿੰਘ ਭੂਲਚੱਕ, ਪ੍ਰੇਮ ਸਿੰਘ ਮਲਿਕਪੁਰ ਅਤੇ ਹਰਬੰਸ ਕੌਰ ਡੱਡਵਾਂ ਹਾਜ਼ਰ ਸਨ ।