ਡਾਕ ਵਿਭਾਗ ਵਲੋਂ ਘਰੋਟਾ ਵਿਖੇ ਡਾਕ ਚੌਪਾਲ ਸਮਾਗਮ ਕਰਵਾਇਆ
ਘਰੋਟਾ, 21 ਅਕਤੂਬਰ (ਸੰਜੀਵ ਗੁਪਤਾ)-ਡਾਕ ਵਿਭਾਗ ਵਲੋਂ ਪੁਰਾਣੇ ਬੱਸ ਸਟੈਂਡ ਘਰੋਟਾ ਵਿਖੇ ਡਾਕ ਚੌਪਾਲ ਸਮਾਗਮ ਕਰਵਾਇਆ ਗਿਆ । ਇਸ ਪ੍ਰੋਗਰਾਮ ਦੀ ਅਗਵਾਈ ਘਰੋਟਾ ਦੇ ਐਸ.
ਘਰੋਟਾ, 21 ਅਕਤੂਬਰ (ਸੰਜੀਵ ਗੁਪਤਾ)-ਡਾਕ ਵਿਭਾਗ ਵਲੋਂ ਪੁਰਾਣੇ ਬੱਸ ਸਟੈਂਡ ਘਰੋਟਾ ਵਿਖੇ ਡਾਕ ਚੌਪਾਲ ਸਮਾਗਮ ਕਰਵਾਇਆ ਗਿਆ । ਇਸ ਪ੍ਰੋਗਰਾਮ ਦੀ ਅਗਵਾਈ ਘਰੋਟਾ ਦੇ ਐਸ.ਪੀ.ਐਮ. ਸੰਜੀਵ ਕੁਮਾਰ ਨੇ ਕੀਤੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਏ.ਐਸ.ਪੀ. ਪਠਾਨਕੋਟ ਸਬ-ਡਵੀਜ਼ਨ ਦਲੀਪ ਸਿੰਘ ਤੇ ਵਿਸ਼ੇਸ਼ ਮਹਿਮਾਨ ਵਜੋਂ ਮੇਲ ਓਵਰਸੀਅਰ ਮੁਕੇਸ਼ ਅਬਰੋਲ ਹਾਜ਼ਰ ਹੋਏ । ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦਲੀਪ ਸਿੰਘ ਨੇ ਡਾਕ ਵਿਭਾਗ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਤੇ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਆਮ ਲੋਕਾਂ ਤੱਕ ਬੱਚਤ ਅਤੇ ਬੀਮੇ ਵਰਗੀਆਂ ਸਹੂਲਤਾਂ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ । ਇਸ ਮੌਕੇ ਡਾਕ ਵਿਭਾਗ ਦੀਆਂ ਵੱਖ-ਵੱਖ ਬੱਚਤ ਯੋਜਨਾਵਾਂ, ਜਿਵੇਂ ਆਵਰਤੀ ਜਮ੍ਹਾਂ ਯੋਜਨਾ (ਆਰ.ਡੀ.), ਮਿਆਦੀ ਜਮ੍ਹਾਂ ਯੋਜਨਾ (ਐਫ.ਡੀ./ਟੀ.ਡੀ.) ਤੇ ਮਾਸਿਕ ਆਮਦਨ ਯੋਜਨਾ (ਐਮ.ਆਈ.ਐਸ.) ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤੇ ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਲਾਭਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ । ਪ੍ਰੋਗਰਾਮ ਦੌਰਾਨ ਡਾਕ ਵਿਭਾਗ ਵਲੋਂ ਦੇਸ਼-ਵਿਦੇਸ਼ ਵਿਚ ਪਾਰਸਲ ਭੇਜਣ ਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਤੋਂ ਪਹਿਲਾਂ ਰਾਜਪਾਲ ਦੀ ਮੋਬਾਈਲ ਵੈਨ ਤੇ ਮਾਹਿਰਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਮੈਡਮ ਸੋਨਿਕਾ, ਅਜੇ ਕੁਮਾਰ, ਰਾਜੀਵ ਕੁਮਾਰ, ਬਲਬੀਰ ਸਿੰਘ, ਸੱਤਪਾਲ, ਸਿਕੰਦਰ ਸਿੰਘ, ਸੁਭਾਸ਼ ਸ਼ਰਮਾ, ਵਿਕਰਮ ਕੁਮਾਰ, ਪ੍ਰਵੀਨ ਕੁਮਾਰ, ਦਲੀਪ ਸਿੰਘ ਕੁਮਾਰ ਅਤੇ ਵਰਿੰਦਰ ਕੁਮਾਰ ਆਦਿ ਕਰਮਚਾਰੀ ਹਾਜ਼ਰ ਸਨ ।