22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ’ਚ ਅਚਾਨਕ ਖ਼ਰੀਦ ਬੰਦ ਕਰਨ ਨਾਲ ਆੜ੍ਹਤੀਆਂ ਤੇ ਕਿਸਾਨਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ

ਗੁਰਦਾਸਪੁਰ, 22 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀਆਂ ਦਿਹਾਤੀਆਂ ਤੇ ਸ਼ਹਿਰੀ ਮੰਡੀਆਂ ’ਚ ਖ਼ਰੀਦ ਏਜੰਸੀਆਂ ਵਲੋਂ ਅਚਾਨਕ ਖ਼ਰੀਦ ਬੰਦ ਕਰਨ ਨਾਲ ਆੜਤੀ ਤੇ ਕਿਸਾਨਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਆੜਤੀਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਪਿਛਲੇ ਸਾਲ ਮੰਡੀਆਂ ’ਚ ਹੜਾਂ ਦੀ ਮਾਰ ਕਾਰਨ ਝੋਨੇ ਦੀ ਆਮਦ ਘੱਟ ਹੋਈ ਸੀ ਤੇ ਇਸ ਵਾਰ ਮੰਡੀਆਂ ’ਚ ਦੁਗਣੀ ਆਮਦ ਹੋਣ ਦੀ ਸੰਭਾਵਨਾ ਹੈ।

Ad Position 21
No active advertisement
ਬੇਟ ਇਲਾਕੇ ਅੰਦਰ ਝੋਨੇ ਦੀ ਖੜੀ ਫਸਲ ਤੇ ਇਨਸੈਟ ’ਤੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ । ਤਸਵੀਰ: ਅਸ਼ੋਕ ਸ਼ਰਮਾ 23-10-2026
ਗੁਰਦਾਸਪੁਰ, 22 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀਆਂ ਦਿਹਾਤੀਆਂ ਤੇ ਸ਼ਹਿਰੀ ਮੰਡੀਆਂ ’ਚ ਖ਼ਰੀਦ ਏਜੰਸੀਆਂ ਵਲੋਂ ਅਚਾਨਕ ਖ਼ਰੀਦ ਬੰਦ ਕਰਨ ਨਾਲ ਆੜਤੀ ਤੇ ਕਿਸਾਨਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਆੜਤੀਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਪਿਛਲੇ ਸਾਲ ਮੰਡੀਆਂ ’ਚ ਹੜਾਂ ਦੀ ਮਾਰ ਕਾਰਨ ਝੋਨੇ ਦੀ ਆਮਦ ਘੱਟ ਹੋਈ ਸੀ ਤੇ ਇਸ ਵਾਰ ਮੰਡੀਆਂ ’ਚ ਦੁਗਣੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਚਾਵਾ, ਪੁਰਾਣ ਸ਼ਾਲਾ ਮੰਡੀਆਂ ਦੇ ਆੜਤੀਆਂ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਫੁਰਮਾਨ ਜਾਰੀ ਕਰਕੇ ਕਹਿ ਦਿੱਤਾ ਹੈ ਕਿ ਤੁਹਾਡੀ ਖ਼ਰੀਦ ਬੰਦ ਹੈ ਤੇ ਇਸ ਨਾਲ ਆੜਤੀਆਂ ਵਿਚ ਖਲਬਲੀ ਮਚ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਮੰਡੀ ਵਿਚ 859 ਐਮ.ਟੀ ਝੋਨਾ ਪਿਛਲੇ ਸਾਲ ਆਇਆ ਸੀ ਤੇ ਇਸੇ ਤਰ੍ਹਾਂ ਚਾਵਾ ਵਿਖੇ 860 ਐਮ.ਟੀ ਆਇਆ ਸੀ ਤੇ ਉਨ੍ਹਾਂ ਨੇ ਸਿਰਫ਼ 20-30 ਪ੍ਰਤੀ ਐਮ.ਟੀ ਵਧਾਈ ਹੈ। ਜਦੋਂਕਿ ਬੇਟ ਇਲਾਕੇ ਅੰਦਰ ਵਧੇਰੇ ਬਾਰਿਸ਼ ਹੋਣ ਨਾਲ ਛੰਭ ਏਰੀਆ ਵਿਚ 60 ਫੀਸਦੀ ਝੋਨੇ ਦੀ ਫ਼ਸਲ ਖੜੀ ਹੈ। ਪਰ ਹੁਣ ਖ਼ਰੀਦ ਬੰਦ ਹੋਣ ਨਾਲ ਜਿਥੇ ਕਿਸਾਨਾਂ ਦੀ ਖੱਜਲ ਖੁਆਰੀ ਵਿਚ ਵਾਧਾ ਹੋਵੇਗਾ ਤੇ ਉਹ ਆਪਣਾ ਝੋਨਾ ਕਿਸ ਮੰਡੀ ਵਿਚ ਵੇਚਣਗੇ, ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਵਿਚ ਹਾਹਾਕਾਰ ਮਚੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਡੀ.ਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਫੋਨ ਨਹੀਂ ਉਠਾਇਆ ਅਤੇ ਬਾਅਦ ਵਿਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ ਕਿ ਮਾਰਕੀਟ ਕਮੇਟੀ ਤੇ ਖ਼ਰੀਦ ਏਜੰਸੀਆਂ ਕਿਸ ਮਕਸਦ ਨਾਲ ਖ਼ਰੀਦ ਬੰਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ 1 ਅਕਤੂਬਰ ਤੋਂ 15 ਨਵੰਬਰ ਤੱਕ ਨਿਰੰਤਰ ਖ਼ਰੀਦ ਏਜੰਸੀਆਂ ਖਰੀਦ ਕਰਦੀਆਂ ਸਨ ਤੇ ਕਾਰਜ ਪਹਿਲੇ ਵਾਂਗ ਹੀ ਚੱਲਣਾ ਚਾਹੀਦਾ ਹੈ, ਜਿਸ ਨਾਲ ਆੜਤੀਆਂ ਤੇ ਕਿਸਾਨਾਂ ਨੂੰ ਮੁਸ਼ਕਿਲ ਨਾ ਆ ਸਕੇ। ਉਨ੍ਹਾਂ ਨੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਪਾਸੋਂ ਮੰਗ ਕੀਤੀ ਕਿ ਦਿਹਾਤੀ ਤੇ ਸ਼ਹਿਰੀ ਮੰਡੀਆਂ ’ਚ ਬੰਦ ਪਈ ਖ਼ਰੀਦ ਨੂੰ ਸੰਚਾਰੂ ਰੂਪ ਵਿਚ ਚਲਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਕਿਸਾਨਾਂ ਤੇ ਆੜਤੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਸਕਣ। ਝੋਨੇ ਦੀ ਖਰੀਦ ਬੰਦ ਕੀਤੀ ਤਾਂ ਕਰਾਂਗੇ ਸੰਘਰਸ਼-ਪੱਗੜੀ ਸੰਭਾਲ ਜੱਟਾ ਲਹਿਰ ਦੂਜੇ ਪਾਸੇ ਪੱਗੜੀ ਸੰਭਾਲ ਜੱਟਾ ਲਹਿਰ ਗੁਰਦਾਸਪੁਰ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਨੀਟਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਲਾਲੀਆ ਆਗੂ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਸ਼ੇਖਵਾ ਸੂਬਾ ਆਗੂ ਦਾ ਕਹਿਣਾ ਹੈ ਕਿ ਬੇਟ ਇਲਾਕੇ ਅੰਦਰ ਅਚਾਨਕ ਬਰਸਾਤ ਹੋਣ ਕਰਕੇ ਸੇਮ ਏਰੀਏ ਵਿਚ ਅਜੇ ਵੀ ਸੈਂਕੜੇ ਏਕੜ ਝੋਨੇ ਦੀ ਫਸਲ ਖੜੀ ਹੈ, ਜਿਸ ਦੀ ਕਟਾਈ ਢਿੱਲੀ ਰਫਤਾਰ ਨਾਲ ਚੱਲਣੀ ਹੈ ਤੇ ਜੇਕਰ ਸਰਕਾਰ ਨੇ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਤਾਂ ਪੱਗੜੀ ਸੰਭਾਲ ਜੱਟਾ ਲਹਿਰ ਦਾ ਆਗੂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਏਜੰਸੀਆਂ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਚਲਦਾ ਵਹੀਰ ਗੁਰਮਿਤ ਪ੍ਰਚਾਰ ਤੇ ਅੰਮ੍ਰਿਤ-ਸੰਚਾਰ ਲਹਿਰ ਦੀਆਂ ਤਿਆਰੀਆਂ ਲਈ ਮੀਟਿੰਗਾਂ ਜਾਰੀ - ਮੈਨੇਜਰ ਗੋਸਲ ਅਗਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਜਾਂਗਲਾ ਵਲੋਂ ਕਾਲਾ ਅਫਗਾਨਾ ਦਾਣਾ ਮੰਡੀ ਦਾ ਦੌਰਾ
Ad Position 24