24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਿੰਡ ਨੌਸ਼ਹਿਰਾ ਦੇ 4 ਕਿਸਾਨਾਂ ਦੀਆਂ ਸਬਮਰਸੀਬਲ ਪੰਪਾਂ ਦੀਆਂ ਤਾਰਾਂ ਚੋਰੀ

ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਦੇ 4 ਕਿਸਾਨਾਂ ਦੀਆਂ ਸਬਮਰਸੀਬਲ ਪੰਪਾਂ ਦੀਆਂ ਕੀਮਤੀ ਤਾਰਾਂ ਚੋਰੀ ਹੋਣ ਕਰਕੇ ਕਿਸਾਨ ਬੇਹਦ ਪ੍ਰੇਸ਼ਾਨ ਹੋਏ ਪਏ ਹਨ। ਕਿਸਾਨ ਸਾਬਕਾ ਸਰਪੰਚ ਬੂਆ ਸਿੰਘ, ਹੀਰਾ ਲਾਲ, ਬਾਲ ਕ੍ਰਿਸ਼ਨ ਅਤੇ ਠਾਕੁਰ ਗਗਨ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਪਿੰਡ ਦਾ ਹੀ ਇਕ ਵਿਅਕਤੀ ਤਾਰਾਂ ਚੋਰੀ ਕਰਦਾ ਸੀ ਤੇ ਬੀਤੇ ਦਿਨ ਫਿਰ ਜੇਲ ਅੰਦਰੋਂ ਜ਼ਮਾਨਤ ’ਤੇ ਉਹ ਆ ਗਿਆ ਹੈ ਤੇ ਸਾਨੂੰ ਸ਼ੱਕ ਹੈ ਕਿ ਮੁੜ ਉਸ ਨੇ ਹੀ ਸਾਡੀਆਂ ਮੋਟਰ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ।

Ad Position 21
No active advertisement
ਅਜੀਤ ਡੈਸਕ 24-10-2026
ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਦੇ 4 ਕਿਸਾਨਾਂ ਦੀਆਂ ਸਬਮਰਸੀਬਲ ਪੰਪਾਂ ਦੀਆਂ ਕੀਮਤੀ ਤਾਰਾਂ ਚੋਰੀ ਹੋਣ ਕਰਕੇ ਕਿਸਾਨ ਬੇਹਦ ਪ੍ਰੇਸ਼ਾਨ ਹੋਏ ਪਏ ਹਨ। ਕਿਸਾਨ ਸਾਬਕਾ ਸਰਪੰਚ ਬੂਆ ਸਿੰਘ, ਹੀਰਾ ਲਾਲ, ਬਾਲ ਕ੍ਰਿਸ਼ਨ ਅਤੇ ਠਾਕੁਰ ਗਗਨ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਪਿੰਡ ਦਾ ਹੀ ਇਕ ਵਿਅਕਤੀ ਤਾਰਾਂ ਚੋਰੀ ਕਰਦਾ ਸੀ ਤੇ ਬੀਤੇ ਦਿਨ ਫਿਰ ਜੇਲ ਅੰਦਰੋਂ ਜ਼ਮਾਨਤ ’ਤੇ ਉਹ ਆ ਗਿਆ ਹੈ ਤੇ ਸਾਨੂੰ ਸ਼ੱਕ ਹੈ ਕਿ ਮੁੜ ਉਸ ਨੇ ਹੀ ਸਾਡੀਆਂ ਮੋਟਰ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਤਾਰਾਂ ਚੋਰੀ ਹੋਣ ਨਾਲ ਉਨ੍ਹਾਂ ਦੀ ਮੋਟਰ ਬੰਦ ਹੋ ਚੁੱਕੀ ਹੈ, ਜਿਸ ਨਾਲ ਫਸਲਾਂ ਜਿੱਥੇ ਖਰਾਬ ਹੋਣਗੀਆਂ, ਉੱਥੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਾਰਾਂ ਚੋਰੀ ਹੋਣ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਦੇ ਦਿੱਤੀ ਹੈ। ਜਦੋਂ ਕਿ ਪੁਲਿਸ ਨੇ ਮੌਕਾ ਦੇਖ ਕੇ ਜਲਦ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਾਰਾਂ ਚੋਰੀ ਹੋਣ ਦਾ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦੋ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਅੱਜ ਤੋਂ ਅਗਲੀ ਖ਼ਬਰ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੀ ਮਿਆਦ ਖ਼ਤਮ ਨਵੀਂ ਚੋਣ ਸੰਬੰਧੀ ਨਾਮਜ਼ਦਗੀਆਂ 29 ਨੂੰ
Ad Position 24