24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਠਾਨਕੋਟ ’ਚ ਨਵੀਂ ਸਵੀਟ ਸ਼ਾਪ ਦਾ ਕੌਂਸਲਰ ਪਾਰਸ ਕਸ਼ਯਪ ਨੇ ਕੀਤਾ ਉਦਘਾਟਨ

ਪਠਾਨਕੋਟ, 24 ਅਕਤੂਬਰ (ਸੁਮਿਤ)-ਸ਼ਹਿਰ ਵਿਚ ਮਿਠਾਈਆਂ ਦੇ ਸ਼ੌਕੀਨਾਂ ਲਈ ਇਕ ਨਵੀਂ ਸਵੀਟ ਸ਼ਾਪ ਦਾ ਸ਼ੁਭ ਆਰੰਭ ਕੀਤਾ ਗਿਆ। ਵਾਰਡ ਨੰਬਰ 3 ਦੇ ਕੌਂਸਲਰ ਪਾਰਸ ਕਸ਼ਯਪ ਨੇ ਆਪਣੇ ਪਰਿਵਾਰ ਸਮੇਤ ਨਾਗ ਮੰਦਰ ਨੇੜੇ ਖੋਲ੍ਹੇ ਗਏ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ।

Ad Position 21
No active advertisement
ਅਜੀਤ ਡੈਸਕ 25-10-2026
ਪਠਾਨਕੋਟ, 24 ਅਕਤੂਬਰ (ਸੁਮਿਤ)-ਸ਼ਹਿਰ ਵਿਚ ਮਿਠਾਈਆਂ ਦੇ ਸ਼ੌਕੀਨਾਂ ਲਈ ਇਕ ਨਵੀਂ ਸਵੀਟ ਸ਼ਾਪ ਦਾ ਸ਼ੁਭ ਆਰੰਭ ਕੀਤਾ ਗਿਆ। ਵਾਰਡ ਨੰਬਰ 3 ਦੇ ਕੌਂਸਲਰ ਪਾਰਸ ਕਸ਼ਯਪ ਨੇ ਆਪਣੇ ਪਰਿਵਾਰ ਸਮੇਤ ਨਾਗ ਮੰਦਰ ਨੇੜੇ ਖੋਲ੍ਹੇ ਗਏ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਪਾਰਸ ਕਸ਼ਯਪ ਨੇ ਦੱਸਿਆ ਕਿ ਉਨ੍ਹਾਂ ਦੇ ਸਵਰਗਪ ਪਿਤਾ ਰਮੇਸ਼ ਕੁਮਾਰ ਨੇ ਸਾਲ 1972 ਵਿਚ ਡਾਕਖਾਨਾ ਚੌਕ ਵਿਖੇ ਇਕ ਛੋਟੀ ਜਿਹੀ ਮਿਠਾਈ ਦੀ ਦੁਕਾਨ ਨਾਲ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਇਹ ਸਫ਼ਰ ਅੱਗੇ ਵਧਦਾ ਗਿਆ ਅਤੇ ਹੁਣ ਨਾਗ ਮੰਦਰ ਦੇ ਨੇੜੇ ਨਵਾਂ ਸ਼ੋਅਰੂਮ ਖੋਲ੍ਹ ਕੇ ਇਸ ਪਰੰਪਰਾ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸ਼ੋਅਰੂਮ ਵਿਚ ਹਰ ਤਰ੍ਹਾਂ ਦੀਆਂ ਸ਼ੁੱਧ ਦੇਸੀ ਘਿਓ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਪੁਰਾਣੇ ਰਵਾਇਤੀ ਸਵਾਦ ਵਾਲੀ ਦੇਸੀ ਪੰਜੀਰੀ, ਮੂੰਗ ਦਾਲ ਦੀ ਬਰਫ਼ੀ ਅਤੇ ਪੇੜੇ ਦੁਕਾਨ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹੋਣਗੇ। ਪਾਰਸ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਆਪਣੇ ਸਵ : ਪਿਤਾ ਵਲੋਂ ਸ਼ੁਰੂ ਕੀਤੀ ਵਿਰਾਸਤ ਨੂੰ ਸੰਭਾਲਦਿਆਂ ਰਵਾਇਤੀ ਸਵਾਦ ਨੂੰ ਅੱਗੇ ਵਧਾਉਣਾ ਹੈ। ਨਵੇਂ ਸ਼ੋਅਰੂਮ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਤਾਜ਼ੀਆਂ ਮਿਠਾਈਆਂ ਅਤੇ ਰਵਾਇਤੀ ਪਕਵਾਨਾਂ ਦੀ ਖਰੀਦਦਾਰੀ ਲਈ ਇਕ ਹੋਰ ਵਿਕਲਪ ਮਿਲੇਗਾ। ਜ਼ਿਕਰਯੋਗ ਹੈ ਕਿ ਸਾਲ 1972 ਵਿਚ ਇਕ ਛੋਟੀ ਜਿਹੀ ਦੁਕਾਨ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਨਵੇਂ ਸ਼ੋਅਰੂਮ ਤੱਕ ਪਹੁੰਚ ਗਿਆ ਹੈ ਜੋ ਪਰਿਵਾਰ ਦੀ ਮਿਹਨਤ, ਪੁਰਾਣੀ ਵਿਰਾਸਤ ਤੇ ਰਵਾਇਤੀ ਸਵਾਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ।
Ad Position 22
No active advertisement
ਪਿਛਲੀ ਖ਼ਬਰ ਯੋਗਾ ਮੁਕਾਬਲਿਆਂ ’ਚ ਸ.ਪ੍ਰ.ਸਕੂਲ ਸੈਦੋਵਾਲ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਕ੍ਰਿਕਟ ਐਸੋਸੀਏਸ਼ਨ ਪਠਾਨਕੋਟ ਵਲੋਂ ਅੰਡਰ-16 ਕ੍ਰਿਕਟ ਟਰਾਇਲ ਕੱਲ੍ਹ
Ad Position 24