ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਘੁਮਾਣ, 5 ਨਵੰਬਰ (ਬੰਮਰਾਹ)- ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਸਰਕਾਰੀ ਗੌਰਮੈਂਟ ਕਾਲਜ ਗੁਰਦਾਸਪੁਰ ਵਿਚ ਪੂਰੇ ਜੋਸ਼, ਉਤਸ਼ਾਹ ਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਅੰਡਰ-11 ਲੜਕੀਆਂ ਰੱਸਾਕਸੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਵਿਚ ਜਸਲੀਨ ਕੌਰ, ਗੁਰਮੰਤ ਕੌਰ, ਬਾਨਵੀ ਸ਼ਰਮਾ, ਸੀਰਤ, ਰਵਨੀਤ ਕੌਰ, ਗੁਰਮਨਪ੍ਰੀਤ ਕੌਰ, ਮਨਰੀਤ ਕੌਰ, ਹਰਗੁਨ ਕੌਰ, ਮਨਮੀਤ ਕੌਰ, ਹਰਕੀਰਤ ਕੌਰ, ਹਰਗੁਨ ਕੌਰ, ਨਿਮਤਜੋਤ ਕੌਰ, ਹਰਗੁਨ ਕੌਰ ਸ਼ਾਮਿਲ ਹਨ।
ਘੁਮਾਣ, 5 ਨਵੰਬਰ (ਬੰਮਰਾਹ)- ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਸਰਕਾਰੀ ਗੌਰਮੈਂਟ ਕਾਲਜ ਗੁਰਦਾਸਪੁਰ ਵਿਚ ਪੂਰੇ ਜੋਸ਼, ਉਤਸ਼ਾਹ ਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਅੰਡਰ-11 ਲੜਕੀਆਂ ਰੱਸਾਕਸੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਵਿਚ ਜਸਲੀਨ ਕੌਰ, ਗੁਰਮੰਤ ਕੌਰ, ਬਾਨਵੀ ਸ਼ਰਮਾ, ਸੀਰਤ, ਰਵਨੀਤ ਕੌਰ, ਗੁਰਮਨਪ੍ਰੀਤ ਕੌਰ, ਮਨਰੀਤ ਕੌਰ, ਹਰਗੁਨ ਕੌਰ, ਮਨਮੀਤ ਕੌਰ, ਹਰਕੀਰਤ ਕੌਰ, ਹਰਗੁਨ ਕੌਰ, ਨਿਮਤਜੋਤ ਕੌਰ, ਹਰਗੁਨ ਕੌਰ ਸ਼ਾਮਿਲ ਹਨ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਸਕੂਲ ਦੇ ਹੋਣਹਾਰ ਖਿਡਾਰੀਆਂ ਦੀ ਚੋਣ ਸਟੇਟ ਲੈਵਲ (ਰਾਜ ਪੱਧਰੀ) ਖੇਡਾਂ ਲਈ ਹੋ ਗਈ ਹੈ ਜਿਸ ਨਾਲ ਪੂਰੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ, ਪ੍ਰਿੰਸੀਪਲ ਡਾਕਟਰ ਮਨਦੀਪ ਕੌਰ, ਉਪ-ਪ੍ਰਿੰਸੀਪਲ ਆਰਤੀ ਨੰਦਾ ਨੇ ਬੱਚਿਆਂ ਨੂੰ ਇਸ ਖੁਸ਼ੀ ਦੇ ਮੌਕੇ ’ਤੇ ਵਧਾਈ ਦਿੱਤੀ। ਇਨ੍ਹਾਂ ਬੱਚਿਆਂ ਦੇ ਨਾਲ-ਨਾਲ ਸਕੂਲ ਦੇ ਪ੍ਰਬੰਧਕਾਂ ਨੇ ਸਕੂਲ ਦੇ ਹੋਣਹਾਰ ਕੋਚ ਰਾਜ ਕੁਮਾਰ ਤੇ ਮੈਡਮ ਸੋਨੀਆ ਲੁਥਰਾ ਦਾ ਧੰਨਵਾਦ ਕੀਤਾ।