05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਜਪਾ ਨੇਤਾ ਸੁਰਿੰਦਰ ਪਾਲ ਵਲੋਂ ਪਿੰਡ ਨਰਾਇਣਪੁਰ ਦਾ ਦੌਰਾ

ਤਾਰਾਗੜ੍ਹ, 5 ਨਵੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਨਰਾਇਣਪੁਰ ਵਿਖੇ ਅੱਜ ਭਾਜਪਾ ਨੇਤਾ ਲੈਕਚਰਾਰ ਸੁਰਿੰਦਰ ਪਾਲ ਨੇ ਦੌਰਾ ਕੀਤਾ। ਦੌਰੇ ਦੌਰਾਨ ਗੱਲਬਾਤ ਕਰਦੇ ਹੋਏ ਸੁਰਿੰਦਰ ਪਾਲ ਨੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬੀ.

Ad Position 21
No active advertisement
ਅਜੀਤ ਡੈਸਕ 06-11-2026
ਤਾਰਾਗੜ੍ਹ, 5 ਨਵੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਨਰਾਇਣਪੁਰ ਵਿਖੇ ਅੱਜ ਭਾਜਪਾ ਨੇਤਾ ਲੈਕਚਰਾਰ ਸੁਰਿੰਦਰ ਪਾਲ ਨੇ ਦੌਰਾ ਕੀਤਾ। ਦੌਰੇ ਦੌਰਾਨ ਗੱਲਬਾਤ ਕਰਦੇ ਹੋਏ ਸੁਰਿੰਦਰ ਪਾਲ ਨੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬੀ.ਜੇ.ਪੀ. ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕਰਨ ਲਈ ਸੂਬੇ ਵਿਚ ਡਬਲ ਇੰਜਨ ਸਰਕਾਰ ਬਣਨਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਭੋਆ ਵਿਧਾਨ ਸਭਾ ਹਲਕਾ ਬਾਰਡਰ ਨਾਲ ਲੱਗਦਾ ਹੋਣ ਕਰਕੇ ਬਹੁਤ ਜ਼ਿਆਦਾ ਪਛੜਿਆ ਹੋਇਆ ਹਲਕਾ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਕਰਨ ਸਿੰਘ, ਪਰਮਜੀਤ ਸਿੰਘ, ਜੋਗਿੰਦਰ ਸਿੰਘ, ਚਰਨਜੀਤ ਸਿੰਘ, ਦਿਲਾਵਰ ਸਿੰਘ, ਅਵੇ ਸਿੰਘ, ਰਮਨ ਸਿੰਘ, ਸੁਭਾਸ਼ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਡਾ: ਪੱਲਵੀ ਨਾਲ ਜ਼ਿਲ੍ਹਾ ਵਪਾਰ ਮੰਡਲ ਦੀ ਮੀਟਿੰਗ, ਇੰਦਰਜੀਤ ਗੁਪਤਾ ਨੇ ਛੋਟੇ ਕਾਰੋਬਾਰੀਆਂ ਦਾ ਬਕਾਇਆ ਮੁਆਫ਼ ਕਰ... ਅਗਲੀ ਖ਼ਬਰ ਚੰਦੂਮਾਜਰਾ ਪਰਿਵਾਰ ਸਿਆਸਤ ’ਚ ਕਾਮਯਾਬ ਨਹੀਂ ਹੋਵੇਗਾ- ਹਰੀ ਸਿੰਘ ਪੁਰੇਵਾਲ
Ad Position 24