ਫਤਹਿਗੜ੍ਹ ਚੂੜੀਆਂ, 11 ਨਵੰਬਰ (ਐੱਮ.ਐੱਸ. ਫੁੱਲ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਜਗਦੀਪ ਸਿੰਘ ਸੋਨੂੰ ਰੰਧਾਵਾ ਤੇ ਗਗਨਦੀਪ ਸਿੰਘ ਰੰਧਾਵਾ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਪਰਮਜੀਤ ਕੌਰ ਅਕਾਲ ਚਲਾਣਾ ਕਰ ਗਏ। ਮਾਤਾ ਪਰਮਜੀਤ ਕੌਰ ਸਾਬਕਾ ਚੇਅਰਮੈਨ ਬਖਸ਼ੀਸ਼ ਸਿੰਘ ਰੰਧਾਵਾ ਦੇ ਭਰਜਾਈ ਸਨ। ਮਾਤਾ ਪਰਮਜੀਤ ਕੌਰ ਦਾ ਅੰਤਿਮ ਸੰਸਕਾਰ ਡੇਰਾ ਰੋਡ, ਫਤਹਿਗੜ੍ਹ ਚੂੜੀਆਂ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਅੰਤਿਮ ਸੰਸਕਾਰ ਦੇ ਮੌਕੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਗੁਰਅੰਮ੍ਰਿਤਪਾਲ ਸਿੰਘ ਲਵਲੀ, ਨਗਰ ਕੌਂਸਲ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ ਲਾਡੀ ਢਾਂਡਾ, ਮਾਸਟਰ ਸਰਨਜੀਤ ਸਿੰਘ ਭੁੱਲਰ, ਗੁਰਜਿੰਦਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਲਾਲੀ ਰੰਧਾਵਾ, ਪ੍ਰੇਮ ਮਾਨ, ਗੁਰਇਕਬਾਲਵੀਰ ਸਿੰਘ ਰਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਚੇਅਰਮੈਨ ਸਤਨਾਮ ਸਿੰਘ ਗਿੱਲ, ਸਰਪੰਚ ਗੁਰਿੰਦਰ ਸਿੰਘ ਭੁੱਲਰ, ਕੌਂਸਲਰ ਹਰਦਵਿੰਦਰ ਸਿੰਘ ਮਿੰਕੂ ਭਾਟੀਆ, ਰਾਜ ਕੁਮਾਰ ਕੌਂਸਲਰ, ਮਾਸਟਰ ਸੁੱਚਾ ਸਿੰਘ ਰੰਧਾਵਾ, ਜਸਵੰਤ ਸਿੰਘ (ਸਾਬਕਾ ਸਰਪੰਚ), ਸਵਰਨਜੀਤ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਪ੍ਰਧਾਨ, ਕਾਬਲ ਸਿੰਘ ਰੰਧਾਵਾ ਬੱਦੋਵਾਲ, ਬਲਕਾਰ ਸਿੰਘ ਪੰਨੂੰ, ਨਰਿੰਦਰ ਸ਼ਰਮਾ, ਮਾਸਟਰ ਤਰਸੇਮ ਸਿੰਘ ਰੰਧਾਵਾ, ਸਿਮਰਨ ਰੰਧਾਵਾ, ਮਾਸਟਰ ਗੁਰਸ਼ਰਨ ਸਿੰਘ ਭੁੱਲਰ, ਰਣਜੀਤ ਸਿੰਘ ਪੰਨੂੰ (ਕਾਲਾ ਅਫਗਾਨਾ), ਸਾਬਕਾ ਕੌਂਸਲਰ ਮਹਿੰਦਰਪਾਲ ਸਿੰਘ ਤੇ ਹਰਦਿਆਲ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ’ਚ ਸਥਾਨਕ ਆਗੂਆਂ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਜਗਦੀਪ ਸਿੰਘ ਸੋਨੂੰ ਰੰਧਾਵਾ, ਗਗਨਦੀਪ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਰੰਧਾਵਾ, ਹੈਪੀ ਰੰਧਾਵਾ ਅਤੇ ਸਮੁੱਚੇ ਰੰਧਾਵਾ ਪਰਿਵਾਰ ਨਾਲ ਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।