12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਗੋਲਡਨ ਗਰੁੱਪ ਦੇ ਮੁਫ਼ਤ ਦਿਵਿਆਂਗ ਕੈਂਪ ’ਚ 67 ਦਿਵਿਆਂਗਜਨਾਂ ਦੀ ਨਕਲੀ ਅੰਗ ਲਗਾਉਣ ਲਈ ਚੋਣ- ਚੇਅਰਮੈਨ ਡਾ: ਮੋਹਿਤ ਮਹਾਜਨ

ਗੁਰਦਾਸਪੁਰ, 12 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ 31ਵਾਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਹਨੂੰਮਾਨ ਚੌਕ ਵਿਖੇ ਲਗਾਇਆ ਗਿਆ। ਕੈਂਪ ਦੇ ਪਹਿਲੇ ਪੜਾਅ ਦੌਰਾਨ 67 ਦਿਵਿਆਂਗਜਨਾਂ ਨੂੰ 68 ਨਕਲੀ ਅੰਗ ਲਗਾਉਣ ਲਈ ਚੁਣਿਆ ਤੇ ਤਜਰਬੇਕਾਰ ਡਾਕਟਰਾਂ ਤੇ ਤਕਨੀਸ਼ੀਅਨਾਂ ਦੀ ਟੀਮ ਵਲੋਂ ਅੰਗਾਂ ਦੇ ਮਾਪ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

Ad Position 21
No active advertisement
ਨਕਲੀ ਅੰਗ ਲਗਾਉਣ ਲਈ ਚੁਣੇ ਗਏ ਦਿਵਿਆਂਗਜਨਾਂ ਨਾਲ ਡਾ: ਮੋਹਿਤ ਮਹਾਜਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਚੇਅਰਮੈਨ ਰਾਜੀਵ ਸ਼ਰਮਾ ਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ 13-11-2026
ਗੁਰਦਾਸਪੁਰ, 12 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ 31ਵਾਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਹਨੂੰਮਾਨ ਚੌਕ ਵਿਖੇ ਲਗਾਇਆ ਗਿਆ। ਕੈਂਪ ਦੇ ਪਹਿਲੇ ਪੜਾਅ ਦੌਰਾਨ 67 ਦਿਵਿਆਂਗਜਨਾਂ ਨੂੰ 68 ਨਕਲੀ ਅੰਗ ਲਗਾਉਣ ਲਈ ਚੁਣਿਆ ਤੇ ਤਜਰਬੇਕਾਰ ਡਾਕਟਰਾਂ ਤੇ ਤਕਨੀਸ਼ੀਅਨਾਂ ਦੀ ਟੀਮ ਵਲੋਂ ਅੰਗਾਂ ਦੇ ਮਾਪ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਤਿਆਰ ਕੀਤੇ ਨਕਲੀ ਅੰਗ 22 ਨਵੰਬਰ ਨੂੰ ਮੁੱਖ ਸਮਾਗਮ ਦੌਰਾਨ ਲਗਾਏ ਜਾਣਗੇ। ਇਸ ਮੌਕੇ ਆਲ ਇੰਡੀਆ ਸ੍ਰੀ ਸੱਤਿਆ ਸਾਈਂ ਸੇਵਾ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਨਿਮੇਸ਼ ਪਾਂਡੇ ਨੇ ਆਨਲਾਈਨ ਮਾਧਿਅਮ ਰਾਹੀਂ ਕੈਂਪ ਦਾ ਉਦਘਾਟਨ ਕਰਕੇ ਆਪਣਾ ਆਸ਼ੀਰਵਾਦ ਦਿੱਤਾ ਜਦਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਮੋਹਿਤ ਮਹਾਜਨ ਤੇ ਸ੍ਰੀ ਨਿਮੇਸ਼ ਪਾਂਡੇ ਨੇ ਕਿਹਾ ਕਿ ਡਾ : ਮੋਹਿਤ ਮਹਾਜਨ ਦਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾ ਰਿਹਾ ਹੈ ਤੇ ਇਹ ਸੇਵਾ ਕਾਰਜ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ। ਮੁੱਖ ਮਹਿਮਾਨ ਰਾਜੀਵ ਸ਼ਰਮਾ ਦਾ ਡਾ: ਮੋਹਿਤ ਮਹਾਜਨ ਦੇ ਪਰਿਵਾਰ ਤੇ ਸ਼ਹਿਰ ਦੇ ਨੁਮਾਇੰਦਿਆਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਗੋਲਡਨ ਗਰੁੱਪ ਵਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਨੇ ਨਕਲੀ ਅੰਗ ਤਿਆਰ ਕਰਨ ਵਾਲੀ ਵਰਕਸ਼ਾਪ ਦਾ ਦੌਰਾ ਕੀਤਾ। ਇਸ ਮੌਕੇ ਮੈਡਮ ਅਨੂ ਮਹਾਜਨ, ਇੰਜੀ. ਰਾਘਵ ਮਹਾਜਨ, ਆਯੂਸ਼ੀ ਮਹਾਜਨ, ਵਿਨਾਇਕ ਮਹਾਜਨ, ਡਾ: ਮੀਨਾ ਮਹਾਜਨ, ਡਾ: ਅਸ਼ੋਕ ਮਹਾਜਨ, ਦੀਪਕ ਮਹਾਜਨ, ਟੀ.ਆਰ ਸ਼ਰਮਾ, ਰਣਬੀਰ, ਇੰਦਰਜੀਤ ਸਿੰਘ ਬਾਜਵਾ, ਵਿਜੇ ਮਹਾਜਨ, ਅਸ਼ਵਨੀ ਚਿੱਤਰਾਰਥ, ਨੀਲਮ ਸ਼ਰਮਾ, ਐਡਵੋਕੇਟ ਅਨਿਲ ਨੰਦਾ, ਸ਼ਿਵ ਗੌਤਮ, ਸੋਹਨ ਲਾਲ, ਵਰੁਣ ਮਰਵਾਹਾ, ਅਨਿਲ ਮਹਾਜਨ, ਰਾਜੇਸ਼ ਸਲਹੋਤਰਾ, ਜ਼ਿਲ੍ਹਾ ਕਾਰਜਵਾਹਕ ਮਨੀਸ਼ ਬਰਮੋਤਰਾ, ਨਗਰ ਕਾਰਜਵਾਹਕ ਰਾਜੇਸ਼, ਪੰਜਾਬ ਸੇਵਾ ਭਾਰਤੀ ਦੇ ਵਾਈਸ ਪ੍ਰਧਾਨ ਨੀਲ ਕਮਲ, ਸੋਮਨਾਥ, ਅਸ਼ਵਨੀ ਮਹਾਜਨ, ਸੁਭਾਸ਼ ਮਹਾਜਨ, ਅਨੂ ਗੰਡੋਤਰਾ, ਸੰਜੀਵ, ਅਸ਼ਰ ਸਿੰਘ ਰਤਨ (ਹੁਸ਼ਿਆਰਪੁਰ ਸਮਿਤੀ), ਵਿਕਾਸ ਸ਼੍ਰਿੰਗਾਰੀ, ਪ੍ਰਿੰਸੀਪਲ ਜਤਿੰਦਰ ਗੁਪਤਾ, ਪ੍ਰਿੰਸੀਪਲ ਪ੍ਰਿਯੰਕਾ ਮਹਾਜਨ, ਦਿਨੇਸ਼ ਸ਼ਰਮਾ, ਦੀਪਕ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਾਸੀਆਂ ਨੂੰ ਮਿਲਿਆ 1 ਕਰੋੜ ਦਾ ਵੱਡਾ ਤੋਹਫ਼ਾ, ਆਧੁਨਿਕ ਸੁਪਰ ਸੱਕਰ-ਕਮ-ਜੈਟਿੰਗ ਮਸ਼ੀਨ ਸ਼ਹਿਰ ਵਾਸੀਆਂ ਨੂੰ... ਅਗਲੀ ਖ਼ਬਰ ਵਾਰਡ ਨੰਬਰ 20 ਦੇ ਕਈ ਕਾਂਗਰਸੀ ਪਰਿਵਾਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਿਲ ਬਟਾਲਾ ਵਾਸੀ ਵਿਕਾਸ ਕਾਰਜ...
Ad Position 24