24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਜ਼ੁਰਗ ਨੇ ਪੁੱਤਰ ਅਤੇ ਪੋਤਰਿਆਂ ’ਤੇ ਕੁਟਮਾਰ ਕਰਕੇ ਘਰੋਂ ਬੇਘਰ ਕਰਨ ਦੇ ਲਗਾਏ ਦੋਸ਼

ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਕਸਬਾ ਦੋਰਾਂਗਲਾ ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੇ ਪੁੱਤਰ ਅਤੇ ਪੋਤਰਿਆਂ ’ਤੇ ਕੁਟਮਾਰ ਕਰਕੇ ਉਸ ਦੀ ਆਪਣੀ ਹੀ ਮਲਕੀਅਤ ਵਾਲੇ ਘਰ ਵਿਚੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 25-11-2026
ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਕਸਬਾ ਦੋਰਾਂਗਲਾ ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੇ ਪੁੱਤਰ ਅਤੇ ਪੋਤਰਿਆਂ ’ਤੇ ਕੁਟਮਾਰ ਕਰਕੇ ਉਸ ਦੀ ਆਪਣੀ ਹੀ ਮਲਕੀਅਤ ਵਾਲੇ ਘਰ ਵਿਚੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਦਰਸ਼ਨ ਮਸੀਹ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋਏ ਨੂੰ ਇਕ ਸਾਲ ਹੋ ਗਿਆ ਹੈ ਅਤੇ ਉਸ ਦਾ ਸਮਾਗਮ ਕਰਵਾਉਣ ਦੇ ਸਬੰਧ ਵਿਚ ਸਲਾਹ ਮਸ਼ਵਰਾ ਕਰਨ ਲਈ ਆਪਣੀਆਂ ਦੋਹਾਂ ਧੀਆਂ ਨੂੰ ਆਪਣੇ ਘਰ ਦੋਰਾਗਲਾਂ ਵਿਖੇ ਬੁਲਾਇਆ ਸੀ। ਪਰ ਉਸ ਦੀ ਨੂੰਹ ਨਹੀਂ ਚਾਹੁੰਦੀ ਕਿ ਕੁੜੀਆਂ ਉਨਾਂ ਦੇ ਘਰ ਆਉਣ, ਇਸ ਗੱਲ ਨੂੰ ਲੈ ਕੇ ਉਸ ਨੇ ਕਲੇਸ਼ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੇ ਪੁੱਤਰ, ਨੂੰਹ ਅਤੇ ਪੋਤਰਿਆਂ ਨੇ ਉਸ ਦੀਆਂ ਧੀਆਂ ਤੇ ਉਸ ਦੀ ਮਾਰਕੁਟਾਈ ਸ਼ੁਰੂ ਕਰ ਦਿੱਤੀ। ਜਿਸ ਕਰਕੇ ਉਸ ਨੂੰ ਆਪਣੇ ਹੀ ਘਰ ਵਿਚੋਂ ਬੇਘਰ ਹੋ ਕੇ ਆਪਣੀਆਂ ਧੀਆਂ ਦੇ ਘਰ ਰਹਿਣਾ ਪੈ ਰਿਹਾ ਹੈ। ਬਜ਼ੁਰਗ ਦਾ ਇਹ ਵੀ ਦੋਸ਼ ਹੈ ਕਿ ਉਸ ਦੇ ਪੋਤਰਿਆਂ ਨੇ ਬਾਹਰੋਂ ਆਪਣੇ ਸਾਥੀ ਬੁਲਾਏ ਸੀ, ਜਿਨਾਂ ਵਲੋਂ ਉਨਾਂ ਦੀ ਮਾਰਕੁਟਾਈ ਕੀਤੀ ਗਈ ਹੈ ਅਤੇ ਉਨਾਂ ਨੂੰ ਉਸ ਦੇ ਘਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਸ ਨੇ ਇਸ ਸਬੰਧ ਵਿਚ ਦੋਰਾਂਗਲਾ ਥਾਣੇ ਵਿਚ ਸ਼ਿਕਾਇਤ ਵੀ ਕੀਤੀ ਹੈ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ । ਦੂਜੇ ਪਾਸੇ ਬਜ਼ੁਰਗ ਦੀ ਨੂੰਹ ਨੇ ਇਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦੇ ਸਹੁਰੇ ਅਤੇ ਨਨਾਣਾਂ ਵਲੋਂ ਉਸ ਦੀ ਮਾਰ ਕੁਟਾਈ ਕੀਤੀ ਗਈ ਹੈ ਅਤੇ ਬਜ਼ੁਰਗ ਆਪ ਆਪਣਾ ਸਮਾਨ ਗੱਡੀ ਵਿਚ ਭਰ ਕੇ ਘਰੋਂ ਚਲਾ ਗਿਆ ਹੈ। ਇਸ ਸਬੰਧੀ ਐਸ.ਐਚ.ਓ ਦੋਰਾਂਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਇਨ੍ਹਾਂ ਦਾ ਆਪਸੀ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਜੇਕਰ ਮਸਲਾ ਨਾ ਸੁਲਝਿਆ ਤਾਂ ਜਿਸ ਦਾ ਕਸੂਰ ਹੋਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਸੂਰਜ ਨਾਹਰ ਤੇ ਸਾਬਕਾ ਕੌਸਲਰ ਸਤਪਾਲ ਨਾਹਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਨਾਲ ਸਕੂਟੀ ਚਾਲਕ ਮਹਿਲਾ ਗੰਭੀਰ ਜ਼ਖ਼ਮੀ
Ad Position 24