24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਆਲ ਇੰਡੀਆ ਵੁਮੈਨਜ਼ ਕਾਨਫਰੰਸ ਦੀ ਸ਼ਤਾਬਦੀ ਪਦਯਾਤਰਾ ’ਚ ਔਰਤਾਂ ਨੇ ਹਿੱਸਾ ਲਿਆ

­ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਆਲ ਇੰਡੀਆ ਵੁਮੈਨਸ ਕਾਨਫਰੰਸ ਵਲੋਂ ਅੱਜ ਸ਼ਹਿਰ ਵਿਚ ਆਪਣੀ ਸ਼ਤਾਬਦੀ ਪਦ ਯਾਤਰਾ ਕੱਢੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਹਿੱਸਾ ਲਿਆ ।

Ad Position 21
No active advertisement
ਅਜੀਤ ਡੈਸਕ 25-11-2026
­ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਆਲ ਇੰਡੀਆ ਵੁਮੈਨਸ ਕਾਨਫਰੰਸ ਵਲੋਂ ਅੱਜ ਸ਼ਹਿਰ ਵਿਚ ਆਪਣੀ ਸ਼ਤਾਬਦੀ ਪਦ ਯਾਤਰਾ ਕੱਢੀ ਗਈ।ਜਿਸ ਵਿਚ ਵੱਡੀ ਗਿਣਤੀ ਵਿਚ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਹਿੱਸਾ ਲਿਆ । ਮਹਿਲਾ ਆਗੂਆਂ ਦਾ ਕਹਿਣਾ ਹੈ ਕਿ ਆਲ ਇੰਡੀਆ ਵੁਮੈਨਸ ਕਾਨਫਰੰਸ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਅਧਿਕਾਰ ਹਾਸਲ ਕਰਨ ਲਈ ਖੁਦ ਲੜਾਈ ਲੜਨ ਲਈ ਤਿਆਰ ਕਰਨ ਦੇ ਨਾਲ ਨਾਲ ਕਿਸੇ ਤਰ੍ਹਾਂ ਦੀ ਹੋ ਰਹੀ ਨਾਇਨਸਾਫੀ ਅਤੇ ਘਰੇਲੂ ਹਿੰਸਾ ਦਾ ਇਨਸਾਫ ਦਿਵਾਉਣ ਲਈ ਵੀ ਕੰਮ ਕਰਦੀ ਹੈ। ਕਾਨਫਰੰਸ ਦੀਆਂ ਮਹਿਲਾ ਆਗੂਆਂ ਨੇ ਦੱਸਿਆ ਕਿ ਆਲ ਇੰਡੀਆ ਵੁਮੈਨਸ ਕਾਨਫਰੰਸ ਦੇ 100 ਸਾਲ ਪੂਰੇ ਹੋ ਗਏ ਹਨ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਅੱਜ ਪਦ ਯਾਤਰਾ ਕੱਢੀ ਗਈ ਹੈ । ਉਨ੍ਹਾਂ ਕਿਹਾ ਕਿ ਆਲ ਇੰਡੀਆ ਵੁਮੈਨਸ ਕਾਨਫਰੰਸ ਦੀ ਕਈ ਪਿੰਡਾਂ ਵਿਚ ਸ਼ਖਾਵਾਂ ਬਣ ਗਈਆਂ ਹਨ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਆਪਣੇ ਨਾਲ ਜੋੜਨ ਅਤੇ ਨਾਇਨਸਾਫੀ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਰਾਜੇਸ਼ ਭੰਗਵਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਰਣਜੀਤ ਸਿੰਘ ਪਾਹੜਾ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਹਲਕਾ... ਅਗਲੀ ਖ਼ਬਰ ਗੱਠਜੋੜ ਨਾਲ ਅਕਾਲੀ-ਭਾਜਪਾ ਸਰਕਾਰ ਬਣਾਉਣੀ ਤੈਅ- ਵਿਕਟਰ ਮਸੀਹ
Ad Position 24