24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮਾਸਟਰ ਲੇਖ ਰਾਜ ਯਾਦਗਾਰੀ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਵਿਧਾਇਕ ਮਲਿੰਦਰ ਰਾਜਨ ਨੇ ਦੂਜੇ ਦਿਨ ਦੇ ਮੁਕਾਬਲਿਆਂ ਦਾ ਕੀਤਾ ਉਦਘਾਟਨ

ਘਰੋਟਾ, 24 ਨਵੰਬਰ (ਸੰਜੀਵ ਗੁਪਤਾ)-ਪ੍ਰਾਚੀਨ ਸ਼ਿਵ ਮੰਦਿਰ ਸੁਧਾਰ ਸਭਾ ਕਾਠਗੜ੍ਹ ਦੇ ਸਹਿਯੋਗ ਨਾਲ ਮਾਸਟਰ ਲੇਖ ਰਾਜ ਯਾਦਗਾਰੀ 16ਵਾਂ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਮੁਕਾਬਲਿਆਂ ਦੇ ਦੂਜੇ ਦਿਨ ਦੀ ਸ਼ੁਰੂਆਤ ਇੰਦੌਰਾ ਦੇ ਵਿਧਾਇਕ ਮਲਿੰਦਰ ਰਾਜਨ ਵਲੋਂ ਓਮ ਪ੍ਰਕਾਸ਼ ਕਟੋਚ ਪ੍ਰਧਾਨ ਕਾਰਜਕਾਰਨੀ ਅਤੇ ਸਭਾ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਕੀਤੀ ਗਈ ।

Ad Position 21
No active advertisement
ਜੇਤੂ ਖਿਡਾਰੀਆਂ ਦੇ ਨਾਲ ਅਯੋਜਕ । ਤਸਵੀਰ: ਸੰਜੀਵ ਗੁਪਤਾ 25-11-2026
ਘਰੋਟਾ, 24 ਨਵੰਬਰ (ਸੰਜੀਵ ਗੁਪਤਾ)-ਪ੍ਰਾਚੀਨ ਸ਼ਿਵ ਮੰਦਿਰ ਸੁਧਾਰ ਸਭਾ ਕਾਠਗੜ੍ਹ ਦੇ ਸਹਿਯੋਗ ਨਾਲ ਮਾਸਟਰ ਲੇਖ ਰਾਜ ਯਾਦਗਾਰੀ 16ਵਾਂ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਮੁਕਾਬਲਿਆਂ ਦੇ ਦੂਜੇ ਦਿਨ ਦੀ ਸ਼ੁਰੂਆਤ ਇੰਦੌਰਾ ਦੇ ਵਿਧਾਇਕ ਮਲਿੰਦਰ ਰਾਜਨ ਵਲੋਂ ਓਮ ਪ੍ਰਕਾਸ਼ ਕਟੋਚ ਪ੍ਰਧਾਨ ਕਾਰਜਕਾਰਨੀ ਅਤੇ ਸਭਾ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਕੀਤੀ ਗਈ । ਇਸ ਮੌਕੇ ਵੱਖ-ਵੱਖ ਉਮਰ ਵਰਗਾਂ ਦੇ ਵਾਲੀਬਾਲ, 100 ਅਤੇ 200 ਮੀਟਰ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿਚ 100 ਮੀਟਰ ਦੌੜ ਦੇ 10 ਸਾਲ ਤੱਕ ਦੇ ਲੜਕਿਆਂ ਦੇ ਵਰਗ ਵਿਚ ਆਰਿਫ ਮੀਰਥਲ ਨੇ ਪਹਿਲਾ, ਰੁਦ੍ਰਾਸ ਨੇ ਦੂਜਾ ਅਤੇ ਮੁਸਤਾਕ ਅਲੀ ਕਾਠਗੜ੍ਹ ਨੇ ਤੀਜਾ, ਲੜਕੀਆਂ ਦੇ ਵਰਗ ਵਿਚ ਦੇਵਿਕਾ ਮਲਕਾਣਾ ਪਹਿਲੇ, ਯਸ਼ਸਵੀ ਮਹਿਰਾ ਦੂਜੇ ਅਤੇ ਦੀਪਾਲੀ ਕਾਲੀਚਪੁਰ ਤੀਜੇ, 10 ਤੋਂ 12 ਸਾਲ ਦੇ ਲੜਕਿਆਂ ਦੇ ਵਰਗ ਵਿਚ ਰਕਸ਼ਨ ਬਾਈ ਇੰਦੌਰੀਆ ਨੇ ਪਹਿਲਾ, ਅੰਕੁਰ ਨੇ ਦੂਜਾ ਅਤੇ ਰਾਜਵੀਰ ਸਿੰਘ ਤੇ ਸਾਹਿਲਪ੍ਰੀਤ ਸਿੰਘ ਨੇ ਤੀਜਾ, ਲੜਕੀਆਂ ਵਿਚ ਆਯੂਸ਼ੀ ਸ਼ਰਮਾ ਪਹਿਲੇ, ਇੰਦਰਮੀਤ ਕੌਰ ਦੂਜੇ ਅਤੇ ਰਾਧਿਕਾ ਤੀਜੇ, 200 ਮੀਟਰ ਦੌੜ ਦੇ 12 ਤੋਂ 14 ਸਾਲ ਦੇ ਲੜਕਿਆਂ ਵਿਚ ਕੇਸ਼ਵ ਸੁਜਾਨਪੁਰ ਨੇ ਪਹਿਲਾ, ਹਿਮਾਂਸ਼ੂ ਗੂੜਾਕਲਾਂ ਨੇ ਦੂਜਾ ਅਤੇ ਵਿਨਾਇਕ ਇੰਦੌਰਾ ਨੇ ਤੀਜਾ, ਲੜਕੀਆਂ ਵਿਚ ਕ੍ਰਿਤਿਕਾ ਪਰਾਲ ਪਹਿਲੇ, ਅਮਨਪ੍ਰੀਤ ਮਲਕਾਣਾ ਤੇ ਪਲਕ ਗੂੜਾਕਲਾਂ ਦੂਜੇ ਅਤੇ ਕੋਮਲ ਟਾਂਡਾ ਤੀਜੇ, 15 ਤੋਂ 17 ਸਾਲ ਦੇ ਲੜਕਿਆਂ ਦੇ ਵਰਗ ਵਿਚ ਮਣੀ ਚੌਧਰੀ ਵਾਟਸ ਪਹਿਲੇ, ਸਮਰੱਥ ਠਾਕੁਰ ਪਠਾਨਕੋਟ ਦੂਜੇ ਅਤੇ ਚਾਂਦ ਤੀਜੇ, ਲੜਕੀਆਂ ਵਿਚ ਯਾਸ਼ਿਕਾ ਮਨਵਾਲ ਜਾਟਾਂ ਪਹਿਲੇ, ਵੰਸ਼ਿਕਾ ਮੀਰਥਲ ਦੂਜੇ ਅਤੇ ਸ਼ਿਵਾਨੀ ਨਲੂੰਗਾ ਤੀਜੇ, 18 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ ਲੜਕਿਆਂ ਵਿਚ ਕਮਲਪ੍ਰੀਤ ਨੌਸ਼ਹਿਰਾ ਨੇ ਪਹਿਲਾ, ਕਾਰਤਿਕ ਠਾਕੁਰ ਸਾਨੋਵਾਲ ਨੇ ਦੂਜਾ ਅਤੇ ਪਾਰਸ ਸ਼ਰਮਾ ਨੇ ਤੀਜਾ, ਲੜਕੀਆਂ ਵਿਚ ਯਾਸ਼ਿਕਾ ਪਹਿਲੇ, ਕ੍ਰਿਤਿਕਾ ਪਰਾਲ ਦੂਜੇ ਅਤੇ ਪਲਕ ਠਾਕੁਰ ਮਲਕਾਣਾ ਤੀਜੇ, 50 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ ਬੌਬੀ ਪਹਿਲੇ, ਰਮੇਸ਼ ਪਠਾਨੀਆ ਦੂਜੇ ਅਤੇ ਰਾਜੀਵ ਵਸ਼ਿਸ਼ਟ ਤੀਜੇ ਸਥਾਨ ‘ਤੇ ਰਹੇ । ਵੱਖ-ਵੱਖ ਉਮਰ ਵਰਗਾਂ ਦੇ ਜੇਤੂ ਖਿਡਾਰੀਆਂ ਨੂੰ ਪਹਿਲੇ ਸਥਾਨ ਲਈ 1200, 1800, 2000, 2500 ਅਤੇ 3000 ਰੁਪਏ, ਦੂਜੇ ਸਥਾਨ ਲਈ 1000, 1600, 1800, 2000 ਅਤੇ 2500 ਰੁਪਏ ਅਤੇ ਤੀਜੇ ਸਥਾਨ ਲਈ 800, 1400, 1600 ਅਤੇ 1800 ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇ ਨਾਲ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਭਾ ਦੇ ਪ੍ਰੈੱਸ ਸਕੱਤਰ ਸੁਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੁਕਾਬਲੇ ਵਿਚ ਹਿਮਾਚਲ, ਪੰਜਾਬ ਅਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੀਆਂ 15 ਤੋਂ ਵੱਧ ਨਾਮਵਰ ਵਾਲੀਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ ਦੇਰ ਰਾਤ ਤੱਕ ਜਾਰੀ ਰਹਿਣਗੇ । ਪਿੰਡ ਪੱਧਰੀ ਵਾਲੀਬਾਲ ਮੁਕਾਬਲਿਆਂ ਵਿਚ ਜੇਤੂ ਟੀਮਾਂ ਨੂੰ 7100, 9100, 11000 ਅਤੇ 15000 ਰੁਪਏ ਤੱਕ ਦੀ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ । ਓਪਨ ਵਾਲੀਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 51000 ਰੁਪਏ ਅਤੇ ਉਪ ਜੇਤੂ ਟੀਮ ਨੂੰ 41000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸੇ ਤਰ੍ਹਾਂ ਰੱਸਾਕਸ਼ੀ ਮੁਕਾਬਲੇ ਦੀ ਜੇਤੂ ਟੀਮ ਨੂੰ 10000 ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 8000 ਰੁਪਏ ਦੀ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਬਾਹਰੋਂ ਆਏ ਸਾਰੇ ਖਿਡਾਰੀਆਂ ਦੇ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਵੀ ਮੰਦਿਰ ਸੁਧਾਰ ਸਭਾ ਵਲੋਂ ਕੀਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਹਾਈਵੇ ਬਣਨ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦੇ ਸਰਕਾਰੀ ਰਾਹ ਹੋਏ ਬੰਦ ਅਗਲੀ ਖ਼ਬਰ ਅਕਾਲੀ/ਭਾਜਪਾ ਦਾ ਪੰਜਾਬ ਵਿਰੋਧੀ ਗੱਠਜੋੜ-ਅਮਿਤ ਵਿਜ ਕਿਹਾ, ਦੋਵਾਂ ਪਾਰਟੀਆਂ ਦੇ ਰਾਜ ਦੌਰਾਨ ਪਣਪੇ ਨਸ਼ੇ ਅਤੇ ਗੈਂਗਸਟਰਵਾ...
Ad Position 24