ਅਬੋਹਰ, 6 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੁੱਖ ਟਰੱਸਟੀ ਐੱਸ. ਪੀ. ਸਿੰਘ ਓਬਰਾਏ, ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਆਰ. ਐੱਸ ਅੱਟਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵ. ਮਾਤਾ ਲਖਵਿੰਦਰ ਕੌਰ ਦੀ ਯਾਦ ਵਿਚ ਨੇੜਲੇ ਪਿੰਡ ਆਜ਼ਮ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 713ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ | ਕੈਂਪ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਕੀਤਾ ਗਈ | ਕੈਂਪ ਬਾਰੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਤੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਂਪ 'ਚ ਅੱਖਾਂ ਦੇ ਮਾਹਿਰ ਡਾ. ਸੰਦੀਪ ਗੁਪਤਾ ਤੇ ਡਾ. ਜਸਬੀਰ ਸਿੰਘ ਆਪਣੀ ਟੀਮ ਡਾ. ਸੰਦੀਪ ਕੁਮਾਰ, ਦਿਲੀਪ, ਚਰਨਜੀਤ ਕੌਰ ਤੇ ਸੋਨੂੰ ਨਾਲ ਪਹੁੰਚ ਕੇ 514 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਜਿਸ 'ਚੋਂ 410 ਮਰੀਜ਼ਾਂ ਨੂੰ ਨੇੜਲੀਆਂ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਅਤੇ 104 ਮਰੀਜ਼ਾਂ ਦੇ ਆਪ੍ਰੇਸ਼ਨ ਟਰੱਸਟ ਦੇ ਖ਼ਰਚੇ 'ਤੇ ਏਕਜੋਤ ਅੱਖਾਂ ਦੇ ਹਸਪਤਾਲ ਅਬੋਹਰ ਵਿਖੇ ਮੁਫ਼ਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ 713ਵਾਂ ਤੇ 25ਵਾਂ ਕੈਂਪ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਆਜ਼ਮ ਵਾਲਾ ਦੇ ਸਰਕਾਰੀ ਸਕੂਲ 'ਚ ਲਗਾਇਆ ਗਿਆ | ਲੰਗਰ ਤੇ ਚਾਹ ਦਾ ਪ੍ਰਬੰਧ ਜਗਸੀਰ ਸਿੰਘ ਤੇ ਮਨਦੀਪ ਸਿੰਘ ਵਲੋਂ ਆਪਣੀ ਮਾਤਾ ਲਖਵਿੰਦਰ ਕੌਰ ਦੀ ਯਾਦ 'ਚ ਕੀਤਾ | ਕੈਂਪ 'ਚ ਰੌਸ਼ਨ ਸਮਾਜ ਵੈੱਲਫੇਅਰ ਸੁਸਾਇਟੀ ਆਜ਼ਮ ਵਾਲਾ, ਗਰਾਮ ਪੰਚਾਇਤ ਆਜ਼ਮ ਵਾਲਾ ਤੇ ਸ਼ਹੀਦ ਭਗਤ ਸਿੰਘ ਕਲੱਬ ਆਜ਼ਮ ਵਾਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਡਾ. ਜਸਬੀਰ ਸਿੰਘ, ਡਾ. ਪ੍ਰਵੀਨ ਸਿੰਘ, ਡਾ. ਸੰਦੀਪ ਕੁਮਾਰ, ਮਹਿੰਦਰ ਸਰਸਵਾ ਤੇ ਪੂਰੀ ਟੀਮ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਇਸ ਦੌਰਾਨ ਮਹਿੰਦਰ ਸਰਸਵਾ, ਜਨਰਲ ਸਕੱਤਰ ਜਤਿੰਦਰਪਾਲ ਸਿੰਘ ਰੋਮੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵਿਪਨ, ਸਰਬਜੀਤ ਸਿੰਘ ਕੈਸ਼ੀਅਰ, ਜੋਗਾ ਸਿੰਘ ਭੁੱਲਰ, ਜੋਤੀ ਸ਼ਰਮਾ, ਵਿਨੋਦ ਕੁਮਾਰ, ਜੀਤਕੰਵਰ, ਸੁਰਜੀਤ ਸਿੰਘ ਖ਼ਾਲਸਾ, ਕਮਲ ਸ਼ਰਮਾ, ਸੁਖਦੇਵ ਸਿੰਘ ਬਕੈਨਵਾਲਾ, ਬਲਕਰਨ ਸਿੰਘ, ਮਾਸਟਰ ਕੁਲਵੰਤ ਰਾਏ ਕੰਤੀ, ਨੰਦ ਲਾਲ, ਅਨੁਰਾਗ ਡੋਡਾ, ਸੀਤਾ ਰਾਮ, ਮੋਹਿਤ ਸ਼ਰਮਾ, ਜਗਜੀਤ ਸਿੰਘ, ਜਗਸੀਰ ਸਿੰਘ, ਮੋਹਨ ਬਰਾੜ, ਮਨਦੀਪ ਸਿੰਘ ਪੁੰਨੀ, ਸਰਪੰਚ ਇਕਬਾਲ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ |