23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਫ਼ਾਜ਼ਿਲਕਾ ਦੇ ਗਾਂਧੀ ਨਗਰ 'ਚ 6 ਘਰਾਂ ਦੇ ਏ.ਸੀ. ਦਾ ਸਾਮਾਨ ਚੋਰੀ <br/>

Ad Position 21
No active advertisement
ਅਜੀਤ ਡੈਸਕ 27-02-2026
ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਸ਼ਹਿਰ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਚੋਰੀ ਕਰਨ ਤੋਂ ਬਾਅਦ ਸ਼ਰੇਆਮ ਲੋਕਾਂ ਨੂੰ ਚੁਨੌਤੀ ਦੇ ਰਹੇ ਹਨ | ਬੀਤੀ ਰਾਤ ਫ਼ਾਜ਼ਿਲਕਾ ਦੇ ਗਾਂਧੀ ਨਗਰ ਦੇ ਕਰੀਬ 6 ਘਰਾਂ ਦੀਆਂ ਛੱਤਾਂ 'ਤੇ ਲੱਗੇ ਏ. ਸੀ. ਦੇ ਆਊਟਡੋਰ ਯੂਨਿਟਾਂ 'ਚੋਂ ਕਾਪਰ ਪਾਈਪ ਤੇ ਵਾਇਰਿੰਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਤੋਂ ਬਾਅਦ ਗ਼ੁੱਸੇ 'ਚ ਆਏ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਸਥਾਨਕ ਨਿਵਾਸੀ ਵਿਕੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਕਰੀਬ 6 ਘਰਾਂ ਦੇ ਏ. ਸੀ. ਦੇ ਆਊਟਡੋਰ ਦੀ ਕਾਪਰ ਵਾਇਰਿੰਗ ਚੋਰੀ ਕਰ ਲਈ ਗਈ ਹੈ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਇਹ ਚੋਰੀ ਮੁਹੱਲੇ ਦੇ ਹੀ ਇਕ ਨਸ਼ੇੜੀ ਨੌਜਵਾਨ ਨੇ ਕੀਤੀ ਹੈ | ਲੋਕਾਂ ਅਨੁਸਾਰ ਜਦੋਂ ਉਨ੍ਹਾਂ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਡਰਨ ਦੀ ਬਜਾਏ ਉਲਟਾ ਲੋਕਾਂ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਹਾਂ ਮੈਂ ਚੋਰੀ ਕੀਤੀ ਹੈ, ਤੁਸੀਂ ਮੇਰਾ ਕੀ ਵਿਗਾੜ ਲਵੋਗੇ | ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਚੋਰੀ ਕੀਤੀ ਕਾਪਰ ਵਾਇਰਿੰਗ ਮੁਹੱਲੇ ਦੇ ਹੀ ਇਕ ਹੋਰ ਨੌਜਵਾਨ ਵਿਜੇਸ਼ ਨੂੰ ਵੇਚਣ ਲਈ ਦਿੱਤੀ ਸੀ | ਮੌਕੇ 'ਤੇ ਮੌਜੂਦ ਵਿਜੇਸ਼ ਨੇ ਕਬੂਲਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਮਾਲ ਦਿੱਤਾ ਸੀ, ਪਰ ਜਦੋਂ ਉਹ ਕਬਾੜੀਏ ਕੋਲ ਗਿਆ ਤਾਂ ਉਸ ਨੇ ਚੋਰੀ ਦਾ ਸਾਮਾਨ ਲੈਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਹ ਮਾਲ ਵਾਪਸ ਲੈ ਆਇਆ | ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਸ਼ਿਕਾਇਤ ਦਰਜ ਕਰ ਲਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਤਹਿਤ ਕਾਹਨੇ ਵਾਲਾ ਤੋਂ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ... ਅਗਲੀ ਖ਼ਬਰ ਏ.ਐੱਸ.ਆਈ. ਗੁਰਦੀਪ ਸਿੰਘ ਪੱਟੀ ਸਦੀਕ ਚੌਕੀ ਇੰਚਾਰਜ ਨਿਯੁਕਤ <br/>
Ad Position 24