23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹੋਲੀ ਹਾਰਟ ਸਕੂਲ ਵਿਖੇ ਜਨ ਸੇਵਾ ਸੁਸਾਇਟੀ ਨੇ 'ਰੀਸਾਈਕਲਿੰਗ ਪ੍ਰਾਜੈਕਟ' ਤਹਿਤ ਬੱਚਿਆਂ ਨੂੰ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 27-02-2026
ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ 'ਚ ਮੋਹਰੀ ਸੰਸਥਾ 'ਜਨ ਸੇਵਾ ਸੁਸਾਇਟੀ' ਵਲੋਂ ਵਾਤਾਵਰਨ ਦੀ ਸੰਭਾਲ ਤੇ ਲੋੜਵੰਦ ਬੱਚਿਆਂ ਦੀ ਮਦਦ ਲਈ ਚਲਾਏ ਜਾ ਰਹੇ ਰੀਸਾਈਕਲਿੰਗ ਪ੍ਰਾਜੈਕਟ ਤਹਿਤ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ | ਸਵੇਰ ਦੀ ਸਭਾ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਬੱਚਿਆਂ ਨੂੰ ਕਾਪੀਆਂ ਦੇ ਖ਼ਾਲੀ ਪੰਨਿਆਂ ਦੀ ਮੁੜ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਦੀ ਅਗਵਾਈ ਹੇਠ ਇੰਚਾਰਜ ਨੀਲਮ ਸਚਦੇਵਾ ਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਚਦੇਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਗ਼ਜ਼ ਤਿਆਰ ਕਰਨ ਲਈ ਹਰ ਸਾਲ ਲੱਖਾਂ ਰੁੱਖ ਕੱਟੇ ਜਾਂਦੇ ਹਨ, ਜਿਸ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਪੀਆਂ ਦੇ ਬਚੇ ਹੋਏ ਖ਼ਾਲੀ ਪੰਨਿਆਂ ਨੂੰ ਰੀਸਾਈਕਲ ਕਰਕੇ ਵਰਤੋਂ 'ਚ ਲਿਆਉਂਦੇ ਹਾਂ ਤਾਂ ਅਸੀਂ ਜਿੱਥੇ ਰੁੱਖਾਂ ਨੂੰ ਬਚਾ ਸਕਦੇ ਹਾਂ, ਉੱਥੇ ਹੀ ਸਟੇਸ਼ਨਰੀ ਦੀ ਘਾਟ ਕਾਰਨ ਪੜ੍ਹਾਈ ਛੱਡਣ ਵਾਲੇ ਲੋੜਵੰਦ ਬੱਚਿਆਂ ਦੀ ਆਰਥਿਕ ਮਦਦ ਵੀ ਕੀਤੀ ਜਾ ਸਕਦੀ ਹੈ | ਸਕੂਲ ਦੀ ਪਿ੍ੰਸੀਪਲ ਤੇ ਮੈਨੇਜਮੈਂਟ ਕਮੇਟੀ ਦੀ ਮੈਂਬਰ ਰਿਤੂ ਭੁਸਰੀ ਨੇ ਜਨ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟ ਹਰ ਸ਼ਹਿਰ 'ਚ ਸ਼ੁਰੂ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ 'ਚ ਸੇਵਾ ਭਾਵਨਾ ਤੇ ਚੰਗੀਆਂ ਆਦਤਾਂ ਪੈਦਾ ਹੋਣ | ਉਨ੍ਹਾਂ ਸਕੂਲ ਵਲੋਂ ਇਸ ਪ੍ਰਾਜੈਕਟ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ | ਪ੍ਰਧਾਨ ਸੇਤੀਆ ਨੇ ਦੱਸਿਆ ਕਿ ਜਿਹੜੇ ਬੱਚੇ ਜਾਂ ਮਾਪੇ ਖ਼ਾਲੀ ਪੰਨੇ ਭੇਟ ਕਰਨਾ ਚਾਹੁੰਦੇ ਹਨ, ਉਹ ਰਾਕੇਸ਼ ਗਿਲਹੋਤਰਾ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਰਤਨ ਗਰੋਵਰ, ਸੰਦੀਪ ਗੁਪਤਾ, ਰਮੇਸ਼ ਕੁਮਾਰ ਤੇ ਪ੍ਰਦੀਪ ਗੁਪਤਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਪ੍ਰਧਾਨ ਤਲਵਾੜ ਦੀ ਅਗਵਾਈ ਹੇਠ ਮਹਿਲਾਵਾਂ ਨਾਲ ਕੀਤੇ ਚੋਣਾਵੀ ਵਾਅਦੇ ਨੂੰ ਯਾਦ ਕਰਵਾਉਣ ਲਈ ਕਾਂਗਰਸ ਨੇ ਲਗਾਏ ਪ... ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾ ਨੂੰ ਮਿਲੀ ਐਨ.ਸੀ.ਸੀ. ਯੂਨਿਟ ਦੀ ਮਨਜ਼ੂਰੀ <br/>
Ad Position 24