29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਪੱਕਾ ਚਿਸ਼ਤੀ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ • ਖੂਈ ਖੇੜਾ ਦੀ ਟੀਮ ਰਹੀ ਜੇਤੂ

Ad Position 21
No active advertisement
ਅਜੀਤ ਡੈਸਕ 03-03-2026
ਫ਼ਾਜ਼ਿਲਕਾ, 2 ਮਾਰਚ (ਦਵਿੰਦਰ ਪਾਲ ਸਿੰਘ)-ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਖੇਡ ਮੈਦਾਨ 'ਚ ਸੁਰਜੀਤ ਸਿੰਘ ਬੁੱਟਰ ਦੀ ਯਾਦ ਵਿਚ ਕਰਵਾਇਆ ਗਿਆ ਵਿਸ਼ਾਲ ਕਿ੍ਕਟ ਟੂਰਨਾਮੈਂਟ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ | ਚਾਰ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ 48 ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਖੂਈ ਖੇੜਾ ਅਤੇ ਚੱਕ ਬੰਨਵਾਲਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ, ਜਿਸ ਵਿਚ ਖੂਈ ਖੇੜਾ ਦੀ ਟੀਮ ਨੇ ਜਿੱਤ ਦਰਜ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੱਕ ਬੰਨਵਾਲਾ ਦੀ ਟੀਮ ਉਪ-ਜੇਤੂ ਰਹੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਦੀਪ ਸਿੰਘ ਬੁੱਟਰ, ਮਲਕੀਤ ਸਿੰਘ ਬੁੱਟਰ, ਮਾਸਟਰ ਇਨਕਲਾਬ ਸਿੰਘ ਗਿੱਲ, ਮਨਜਿੰਦਰ ਬੁੱਟਰ, ਰਵੀ ਨੰਬਰਦਾਰ ਗੰਜੂਆਣਾ ਅਤੇ ਫ਼ੌਜੀ ਸੰਦੀਪ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੰਡੇ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੇ ਖੇਡ ਮੇਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ | ਟੂਰਨਾਮੈਂਟ ਕਮੇਟੀ ਦੇ ਮੈਂਬਰਾਂ ਵਿਕਰਮ ਵਿਕੀ, ਬਲਜੀਤ ਸਿੰਘ, ਅੰਕੁਸ਼ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਬੁੱਟਰ ਪਰਿਵਾਰ ਦੇ ਸਹਿਯੋਗ ਨਾਲ ਜੇਤੂ ਟੀਮ ਨੂੰ 21,000 ਰੁਪਏ ਅਤੇ ਉਪ-ਜੇਤੂ ਟੀਮ ਨੂੰ 11,000 ਰੁਪਏ ਨਕਦ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 'ਮੈਨ ਆਫ਼ ਦਾ ਮੈਚ' ਅਤੇ 'ਮੈਨ ਆਫ਼ ਦਾ ਸੀਰੀਜ਼' ਰਹਿਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ | ਬੁੱਟਰ ਪਰਿਵਾਰ ਵਲੋਂ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਵੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ, ਅੰਕੁਸ਼, ਵਿਕਰਮ ਵਿਕੀ, ਅਮਨਦੀਪ ਸਿੰਘ, ਗੁਰਮੀਤ ਸਿੰਘ, ਪਰਵਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਸਾਜਨ, ਸਤਪਾਲ ਸਿੰਘ, ਗੁਰਬਚਨ ਸਿੰਘ ਫ਼ੌਜੀ, ਅਸ਼ੋਕ ਕੁਮਾਰ, ਪਿ੍ੰਸ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਨੇ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਕੀਤੀ ਅਗਲੀ ਖ਼ਬਰ ਬਿਊਟੀ ਪਾਰਲਰ 'ਚ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ
Ad Position 24