26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੇਵ ਸਮਾਜ ਕਾਲਜ ਵਿਖੇ ਮਾਇਕ੍ਰੋਬੇਸ ਐਜ਼ ਮੈਡੀਸਿਨ ਦ ਫਿਊਚਰ ਬਿਓਾਡ ਐਂਟੀਬਾਓਟਿਕਸ ਵਿਸ਼ੇ 'ਤੇ ਅੰਤਰਰਾਸ਼ਟਰੀ ਵੈਬੀਨਾਰ

Ad Position 21
No active advertisement
ਅਜੀਤ ਡੈਸਕ 03-03-2026
ਫ਼ਿਰੋਜ਼ਪੁਰ, 2 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਨੇ ਡੀ.ਐਸ.ਟੀ-ਕਿਊਰੀ ਗਰਾਂਟ ਅਧੀਨ ਮਾਇਕ੍ਰੋਬੇਸ ਐਜ਼ ਮੈਡੀਸਿਨ ਦ ਫਿਊਚਰ ਬਿਓਾਡ ਐਂਟੀਬਾਓਟਿਕਸ ਵਿਸ਼ੇ 'ਤੇ ਇਕ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ | ਪੋਸਟ ਗੈ੍ਰਜੂਏਟ ਜੁਆਲੋਜੀ ਵਿਭਾਗ ਵਲੋਂ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਐਡਵੋਕੇਟ ਅਜੈ ਬੱਤਾ ਸਕੱਤਰ ਅਤੇ ਡਾ. ਸੰਗੀਤਾ ਪਿ੍ੰਸੀਪਲ ਦੇ ਮਾਰਗ ਦਰਸ਼ਨ ਹੇਠ ਆਯੋਜਿਤ ਇਹ ਸਮਾਗਮ ਇਸ ਸਾਲ ਦੀ ਥੀਮ ਵੁਮੈਨ ਇਨ ਸਾਇੰਸ ਕੇਨੇਲਾਇਜ਼ਿੰਗ ਵਿਕਸਿਤ ਭਾਰਤ ਨਾਲ ਸੰਬੰਧਿਤ ਸੀ | ਜਿਸ ਵਿਚ ਨਵੀਨਤਾ, ਖੋਜ ਉਤਕਿ੍ਸ਼ਟਤਾ ਅਤੇ ਰਾਸ਼ਟਰੀ ਵਿਕਾਸ ਵਿਚ ਮਹਿਲਾ ਵਿਗਿਆਨੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਗਿਆ | ਵਿਸ਼ੇਸ਼ ਵਕਤਾ ਡਾ. ਮੋਨਿਕਾ ਚੌਧਰੀ, ਪੋਸਟ ਡਾਕਟੋਰਲ ਫੈਲੋ, ਆਈਕਾਨ ਸਕੂਲ ਆਫ਼ ਮੈਡੀਸਿਨ ਐਟ ਮਾਊਾਟ ਸਾਈਨਾਈ, ਨਿਊਯਾਰਕ, ਯੂ.ਐੱਸ.ਏ ਨੇ ਐਂਟੀਬਾਇਓਟਿਕ ਤੋਂ ਅੱਗੇ ਦਵਾਈ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਸੂਖਮ ਜੀਵਾਂ ਦੀ ਬਦਲਾਅਕਾਰੀ ਭੂਮਿਕਾ ਬਾਰੇ ਗਿਆਨਵਰਧਕ ਵਿਆਖਿਆਨ ਦਿੱਤਾ | ਉਨ੍ਹਾਂ ਦੀ ਸ਼ਾਨਦਾਰ ਅਕਾਦਮਿਕ ਯਾਤਰਾ ਅਤੇ ਖੋਜ ਯੋਗਦਾਨ ਨੇ ਥੀਮ ਦੀ ਭਾਵਨਾ ਨੂੰ ਜੀਵੰਤ ਕੀਤਾ ਅਤੇ ਦਰਸਾਇਆ ਕਿ ਵਿਗਿਆਨ ਵਿਚ ਮਹਿਲਾਵਾਂ ਵਿਸ਼ਵ ਸਿਹਤ ਉੱਨਤੀ ਅਤੇ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਨੇ ਐਂਟੀਬਾਇਓਟਿਕ ਰੋਧ ਦੀ ਵਧਦੀ ਸਮੱਸਿਆ 'ਤੇ ਚਰਚਾ ਕੀਤੀ ਅਤੇ ਭਵਿੱਖ ਦੀਆਂ ਸਿਹਤ ਚੁਨੌਤੀਆਂ ਲਈ ਮਾਈਕ੍ਰੋਬਾਇਓਮ ਆਧਾਰਿਤ ਥੈਰਪੀਜ਼ ਅਤੇ ਹੋਰ ਸੂਖਮ ਜੀਵ ਆਧਾਰਿਤ ਇਲਾਜਾਂ ਨੂੰ ਟਿਕਾਊ ਹੱਲ ਵਜੋਂ ਰੇਖਾਂਕਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ. ਮੋਕਸ਼ੀ ਮੁਖੀ ਪੋਸਟ ਗੈ੍ਰਜੂਏਟ ਜੁਆਲੋਜੀ ਵਿਭਾਗ, ਡਾ. ਰਮਣੀਕ ਕੌਰ, ਸਹਾਇਕ ਪ੍ਰੋਫੈਸਰ ਅਤੇ ਜੁਆਲੋਜੀ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਵੈਬੀਨਾਰ ਸੰਸਥਾ ਦੀ ਮਹਿਲਾ ਸਸ਼ਕਤੀਕਰਨ, ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਖੋਜ, ਨਵੀਨਤਾ ਅਤੇ ਅਕਾਦਮਿਕ ਉਤਕਿ੍ਸ਼ਟਤਾ ਰਾਹੀਂ ਵਿਕਸਿਤ ਭਾਰਤ ਦੇ ਵਿਜ਼ਨ ਵਿਚ ਯੋਗਦਾਨ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਟੈੱਟ ਦੀ ਸ਼ਰਤ ਲਗਾਉਣ ਖ਼ਿਲਾਫ਼ ਅਧਿਆਪਕਾਂ ਵਲੋਂ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ •ਵਿਧਾਨ ਸਭ... ਅਗਲੀ ਖ਼ਬਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਨੌਜਵਾਨ ਹੋਏ ਭਾਜਪਾ 'ਚ ਸ਼ਾਮਿਲ • ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦੇ ਸਿਰੋਪਾਉ ਪਾ...
Ad Position 24