25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਾਕਿਯੂ ਪੰਜਾਬ ਵਲੋਂ ਹੱਕ ਮੰਗਦੇ ਲੋਕਾਂ 'ਤੇ ਕੀਤੇ ਲਾਠੀਚਾਰਜ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 03-03-2026
ਜ਼ੀਰਾ, 2 ਮਾਰਚ (ਹਰਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਨੇੜਲੇ ਪਿੰਡ ਬੰਡਾਲਾ ਪੁਰਾਣਾ ਦੇ ਗੁਰਦੁਆਰਾ ਬਾਬੇ ਕੇ ਜਾਹਰਾ ਪੀਰ ਵਿਖੇ ਸੁਖਚੈਨ ਸਿੰਘ ਸਿੱਧੂ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਲਖਵਿੰਦਰ ਸਿੰਘ ਕਰਮੂਵਾਲਾ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਮੋਹਕਮ ਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਅਤੇ ਰਣਜੀਤ ਸਿੰਘ ਸਿੱਧੂ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲੋਕਤੰਤਰ ਸਰਕਾਰ ਵਿਚ ਆਪਣੇ ਹੱਕਾਂ ਦੀ ਖ਼ਾਤਰ ਰੋਸ ਪ੍ਰਦਰਸ਼ਨ ਕਰਨਾ ਕੋਈ ਗੁਨਾਹ ਨਹੀਂ ਪਰ ਪਿਛਲੇ ਦਿਨੀਂ ਬਠਿੰਡਾ ਅਤੇ ਮੋਹਾਲੀ ਵਿਖੇ ਹੱਕ ਮੰਗਦੇ ਲੋਕਾਂ 'ਤੇ ਜੋ ਲਾਠੀਚਾਰਜ ਕੀਤਾ ਗਿਆ ਹੈ , ਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ | ਇਸ ਦੌਰਾਨ ਆਗੂਆਂ ਵਲੋਂ ਸੰਸਾਰ ਭਰ ਵਿਚ ਇਕ ਦੂਜੇ ਦੇਸ਼ ਪ੍ਰਤੀ ਵਧ ਰਹੇ ਤਣਾਅ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ | ਇਸ ਸਮੇਂ ਜਥੇਬੰਦੀ ਵਲੋਂ ਵੱਖ-ਵੱਖ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਸਮੇਂ ਆਗੂਆਂ ਵਲੋਂ ਬਲਾਕ ਅਧੀਨ ਆ ਰਹੀਆਂ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਕੇ ਕੁੱਝ ਸਮੱਸਿਆਵਾਂ ਦਾ ਹੱਲ ਤੁਰੰਤ ਕਰਵਾਇਆ ਗਿਆ | ਇਸ ਮੌਕੇ ਸੁਖਚੈਨ ਸਿੰਘ ਸਿੱਧੂ ਬਲਾਕ ਪ੍ਰਧਾਨ ਜ਼ੀਰਾ, ਗੁਰਨਾਮ ਸਿੰਘ ਬੰਡਾਲਾ, ਮਨਪ੍ਰੀਤ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਨਿਰਮਲ ਸਿੰਘ, ਗੁਰਤੇਜ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਆਸਾ ਸਿੰਘ, ਬਲਜੀਤ ਸਿੰਘ, ਹਰਮੀਤ ਸਿੰਘ ਅਮਨਦੀਪ ਸਿੰਘ, ਮਿਹਰ ਸਿੰਘ ਬਲਵਿੰਦਰ ਸਿੰਘ ਮੱਲੀ, ਪਰਵਿੰਦਰ ਸਿੰਘ ਮਾਸਟਰ, ਬਿਕਰਮ ਸਿੰਘ, ਤਿਰਲੋਕ ਸਿੰਘ, ਜਰਨੈਲ ਸਿੰਘ, ਅੰਮਿ੍ਤਪਾਲ ਸਿੰਘ, ਲਵਪ੍ਰੀਤ ਸਿੰਘ, ਜਗਮੀਤ ਸਿੰਘ, ਲਵਜੀਤ ਸਿੰਘ, ਗੁਰਮੀਤ ਸਿੰਘ ਅਤੇ ਅਮਰੀਕ ਸਿੰਘ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ 'ਚ ਪਾਰਸਲਾਂ ਦੀ ਚੈਕਿੰਗ ਲਈ 30 ਰੋਜ਼ਾ ਵਿਸ਼ੇਸ਼ ਮੁਹਿੰਮ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ... ਅਗਲੀ ਖ਼ਬਰ ਕਿਸਾਨੀ ਤੇ ਜਨਤਕ ਮੁੱਦਿਆਂ ਸਬੰਧੀ ਜਥੇਬੰਦੀ ਮਾਨਸਾ ਦੇ ਜ਼ਿਲ੍ਹਾ ਪ੍ਰਧਾਨਾ ਦੀ ਅਹਿਮ ਬੈਠਕ
Ad Position 24