ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਸਥਾਨਕ ਆਲਮ ਸ਼ਾਹ ਰੋਡ 'ਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕ ਰਿਚਾ ਪ੍ਰਣਾਮੀ ਅਤੇ ਪਿ੍ੰਸੀਪਲ ਸੁਨੀਤਾ ਛਾਬੜਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਵਿਚ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਗੁਲਾਲ ਦੇ ਰੰਗਾਂ ਨਾਲ ਹੋਲੀ ਖੇਡੀ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਰਿਚਾ ਪ੍ਰਣਾਮੀ ਨੇ ਕਿਹਾ ਕਿ ਹੋਲੀ ਸਾਰੇ ਗਿਲੇ-ਸ਼ਿਕਵੇ ਭੁੱਲਾ ਕੇ ਇੱਕ-ਦੂਜੇ ਨੂੰ ਗਲੇ ਲਗਾਉਣ ਦਾ ਤਿਉਹਾਰ ਹੈ | ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਹੋਲੀ ਮੌਕੇ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਸਿਰਫ਼ ਫੁੱਲਾਂ ਤੋਂ ਬਣੇ ਗੁਲਾਲ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਰਸਾਇਣਿਕ (ਕੈਮੀਕਲ) ਰੰਗਾਂ ਨਾਲ ਚਮੜੀ ਦੇ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਕੁਦਰਤੀ ਰੰਗਾਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਰੰਗ ਲਗਾਇਆ ਅਤੇ ਅਧਿਆਪਕਾਂ ਦੇ ਮੱਥੇ 'ਤੇ ਤਿਲਕ ਲਗਾ ਕੇ ਅਸ਼ੀਰਵਾਦ ਲਿਆ | ਸਕੂਲ ਪ੍ਰਬੰਧਕ ਅਤੇ ਸਿੱਖਿਆ ਸ਼ਾਸਤਰੀ ਵਿਜੇ ਮੋਂਗਾ ਨੇ ਆਨਲਾਈਨ ਮਾਧਿਅਮ ਰਾਹੀਂ ਜੁੜ ਕੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਧਿਆਪਕਾ ਨਮਰਤਾ ਮੱਕੜ, ਸਰਿਤਾ ਮੋਂਗਾ, ਰਿਤੂ, ਪਿ੍ਆ, ਸਾਬੀਆ, ਅਜੇ ਕੁਮਾਰ, ਸ਼ੀਲਾ, ਸੁਮਨ ਪਰੂਥੀ, ਸੁਮਿਤ ਮਦਾਨ, ਕਮਲੇਸ਼ ਸੇਠੀ, ਮੁਸਕਾਨ ਖੁਰਾਨਾ, ਮਮਤਾ, ਸੁਦੇਸ਼, ਨੀਰੂ, ਪਾਰੁਲ, ਪੂਨਮ, ਰਜਨੀ ਅਤੇ ਹੋਰ ਸਟਾਫ਼ ਮੈਂਬਰਾਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ |