ਮੰਡੀ ਰੋੜਾਂਵਾਲੀ, 3 ਮਾਰਚ (ਮਨਜੀਤ ਸਿੰਘ ਬਰਾੜ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ, ਸ਼੍ਰੀ ਗੰਗਾਨਗਰ ਜ਼ੋਨ ਵਲੋਂ ਸਾਲਾਨਾ ਅੰਤਰ ਕਾਲਜ ਯੁਵਕ ਮੇਲਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ | ਮੇਲੇ ਵਿਚ 14 ਕਾਲਜਾਂ ਦੇ 130 ਵਿਦਿਆਰਥੀਆਂ ਨੇ ਭਾਗ ਲਿਆ | ਮੇਲੇ 'ਚ ਕੁਇਜ਼ ਮੁਕਾਬਲੇ, ਕਵਿਤਾ ਉਚਾਰਨ, ਸ਼ਬਦ ਵਿਚਾਰ, ਦਸਤਾਰ ਸਜਾਉਣ, ਸੰੁਦਰ ਲਿਖਾਈ, ਪੀ.ਪੀ.ਟੀ ਮੁਕਾਬਲਾ ਮਿੱਟੀ ਦੇ ਖਿਡਾਉਣੇ ਸਮੇਤ ਕਬਾੜ ਅਤੇ ਜੁਗਾੜ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ | ਕੁਇਜ਼ ਮੁਕਾਬਲੇ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੀ ਟੀਮ ਨੇ ਪਹਿਲਾ ਸਥਾਨਕ ਹਾਸਿਲ ਕਰਕੇ ਗਿਆਨੀ ਦਿੱਤ ਸਿੰਘ ਰਨਿੰਗ ਟਰਾਫ਼ੀ ਪ੍ਰਾਪਤ ਕੀਤੀ | ਜਦੋਂ ਕਿ ਡੀ.ਏ.ਵੀ ਕਾਲਜ ਮਲੋਟ ਦੀ ਟੀਮ ਦੂਸਰੇ ਅਤੇ ਸਰਕਾਰੀ ਕਾਲਜ ਦਾਨੇਵਾਲਾ ਮਲੋਟ ਦੀ ਟੀਮ ਤੀਸਰੇ ਸਥਾਨ ਤੇ ਰਹੀ | ਕਵਿਤਾ ਮੁਕਾਬਲੇ ਵਿਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀ ਭੁਪਿੰਦਰ ਸਿੰਘ ਨੇ ਪਹਿਲਾ, ਸਰਕਾਰੀ ਕਾਲਜ ਅਬੋਹਰ ਦੀ ਵਿਦਿਆਰਥਣ ਕਮਲਦੀਪ ਕੌਰ ਨੇ ਦੂਸਰਾ ਅਤੇ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੀ ਵਿਦਿਆਰਥਣ ਪੁਸ਼ਪਾ ਰਾਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ | ਸ਼ਬਦ ਵਿਚਾਰ ਮੁਕਾਬਲੇ 'ਚ ਹਰਪ੍ਰੀਤ ਕੌਰ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੀ ਵਿਦਿਆਰਥਣ ਪਹਿਲੇ, ਸਤਵਿੰਦਰ ਸਿੰਘ ਗੁਰੂ ਨਾਨਕ ਕਾਲਜ ਕਿਲਿਆਂ ਵਾਲੀ ਦਾ ਵਿਦਿਆਰਥੀ ਦੂਸਰੇ ਅਤੇ ਮਨਪ੍ਰੀਤ ਕੌਰ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਨੇ ਤੀਸਰਾ ਸਥਾਨ ਹਾਸਿਲ ਕੀਤਾ 'ਤੇ ਕੰਵਲਪ੍ਰੀਤ ਕੌਰ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਉਤਸ਼ਾਹ ਵਧਾਊ ਸਥਾਨ ਹਾਸਿਲ ਕੀਤਾ | ਦਸਤਾਰ ਸਜਾਓ ਮੁਕਾਬਲੇ (ਲੜਕੇ) ਵਿਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਪਹਿਲੇ ਅਤੇ ਤੀਸਰਾ 'ਤੇ ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ | ਦਸਤਾਰ ਸਜਾਓ ਮੁਕਾਬਲੇ (ਲੜਕੀਆਂ) 'ਚ ਸਰਕਾਰੀ ਕਾਲਜ ਅਬੋਹਰ ਪਹਿਲੇ ਅਤੇ ਦੂਸਰੇ 'ਤੇ ਵਾਹਿਗੁਰੂ ਕਾਲਜ ਅਬੋਹਰ ਤੀਸਰੇ ਸਥਾਨ ਤੇ ਰਿਹਾ | ਇਸ ਤੋਂ ਇਲਾਵਾ ਸੁੰਦਰ ਲਿਖਾਈ ਮੁਕਾਬਲੇ, ਪੀ.ਪੀ.ਟੀ ਮੁਕਾਬਲੇ, ਮਿੱਟੀ ਦੇ ਖਿਡਾਉਣੇ ਬਣਾਉਣ ਮੁਕਾਬਲੇ, ਕਬਾੜ ਤੋਂ ਜੁਗਾੜ ਮੁਕਾਬਲੇ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ | ਇਸ ਮੌਕੇ ਕੁੱਝ ਸਮਾਂ ਪਹਿਲਾਂ ਸਟੱਡੀ ਸਰਕਲ ਵਲੋਂ ਕਰਵਾਏ ਗਏ ਨੈਤਿਕ ਸਿੱਖਿਆ (ਕਾਲਜ) ਇਮਤਿਹਾਨ 2025-26 'ਚ ਮੈਰਿਟ ਵਿਚ ਆਉਣ ਵਾਲੇ 20 ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਪਿੰ੍ਰਸੀਪਲ ਰਾਜਿੰਦਰ ਸਿੰਘ ਸੇਖੋਂ ਵਲੋਂ ਆਪਣੇ ਕਾਲਜ ਦੇ ਵਿਹੜੇ ਵਿਚ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜਾ ਆਇਆ ਆਖਿਆ ਗਿਆ ਅਤੇ ਚਾਹ, ਪਾਣੀ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ | ਇਹ ਮੇਲਾ ਕਾਲਜ ਵਲੋਂ ਨਿਯੁਕਤ ਨਿਗਰਾਨ ਪ੍ਰੋਫੈਸਰ ਰਮਨਦੀਪ ਕੌਰ ਅਤੇ ਸਟੱਡੀ ਸਰਕਲ ਮਲੋਟ ਖੇਤਰ ਦੇ ਸਕੱਤਰ ਹਰਜਿੰਦਰ ਸਿੰਘ, ਵਲੰਟੀਅਰ ਸਤਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਵਲੋਂ ਦਿੱਤੀਆਂ ਸੇਵਾਵਾਂ ਸਦਕਾ ਸਫਲ ਹੋ ਨਿੱਬੜਿਆ | ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਅਤੇ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਸਟੱਡੀ ਸਰਕਲ ਵਲੋਂ ਉਲੀਕੇ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਾਲਜ ਵਲੋਂ ਭਵਿੱਖ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਅੰਤ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ਼੍ਰੀ ਗੰਗਾਨਗਰ ਜ਼ੋਨ ਦੇ ਸਕੱਤਰ ਮਨਮੋਹਨ ਸਿੰਘ ਖੇੜਾ ਜੰਡਵਾਲਾ ਭੀਮੇਸ਼ਾਹ ਵਲੋਂ ਸਾਰੇ ਪ੍ਰਤੀਯੋਗੀ ਕਾਲਜਾਂ ਅਤੇ ਸਟੱਡੀ ਸਰਕਲ ਦੇ ਵਲੰਟੀਅਰਾਂ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ ਸਮੇਤ ਸਮੁੱਚੀ ਟੀਮ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ |