28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕਿਸਾਨ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਵਧੇਰੇ ਕਾਸ਼ਤ ਕਰਨ-ਡਾ. ਹਰਪੀ੍ਰਤ

Ad Position 21
No active advertisement
ਅਜੀਤ ਡੈਸਕ 06-03-2026
ਮੰਡੀ ਲਾਧੂਕਾ, 5 ਮਾਰਚ (ਰਾਕੇਸ਼ ਛਾਬੜਾ)-ਖਾਣ ਵੇਲੇ ਤੇਲਾਂ ਦੀ ਪੈਦਾਵਾਰ ਵਿਚ ਆਤਮ ਨਿਰਭਰ ਹੋਣ ਲਈ ਕਿਸਾਨ ਖਾਣ ਵਾਲੇ ਤੇਲਾਂ ਦੀ ਵਧੇਰੇ ਪੈਦਾਵਾਰ ਕਰਨ, ਇਹ ਵਿਚਾਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੁੱਖ ਖੇਤੀਬਾੜੀ ਅਫ਼ਸਰ ਡਾ ਹਰਪੀ੍ਰਤ ਪਾਲ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ ਹਨ | ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲਣ ਲਈ ਕਿਸਾਨ ਤੇਲ ਵਾਲੇ ਬੀਜਾਂ ਦੀ ਵਧੇਰੇ ਕਾਸ਼ਤ ਕਰਨ | ਉਨ੍ਹਾਂ ਨੇ ਕਿਹਾ ਹੈ ਦੇਸ਼ ਖਾਣ ਵਾਲੇ ਤੇਲਾਂ ਦੇ ਮਾਮਲੇ ਵਿਚ ਆਯਾਤ ਤੇ ਨਿਰਭਰ ਹੈ, ਇਸ ਲਈ ਲਾਹੇਵੰਦ ਖੇਤੀ ਦੇ ਲਈ ਕਿਸਾਨ ਤੇਲ ਵਾਲੇ ਬੀਜਾਂ ਦੀ ਵਧੇਰੇ ਪੈਦਾਵਾਰ ਕਰਨ | ਉਨ੍ਹਾਂ ਨੇ ਕਿਹਾ ਹੈ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਹੰੁਗਾਰਾ ਦੇ ਰਹੀਆਂ ਹਨ | ਭਵਿੱਖ ਦੇ ਵਿਚ ਤੇਲ ਬੀਜ ਵਾਲੀਆਂ ਫ਼ਸਲਾਂ ਕਿਸਾਨਾਂ ਦੇ ਲਈ ਵਧੇਰੇ ਲਾਹੇਵੰਦ ਸਾਬਤ ਹੋ ਸਕਦੀਆਂ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਣਕ ਦੀ ਫ਼ਸਲ ਵਿਚ ਦਾਣਾ ਬਣਨ ਸਮੇਂ ਪਾਣੀ ਦੀ ਕਮੀ ਨਾ ਹੋਣ ਦਿਓ, ਜੇਕਰ ਦਾਣਾ ਬਣਨ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀ. ਐੱਚ. ਸੀ. ਖੂਈ ਖੇੜਾ ਵਿਖੇ ਐੱਚ. ਪੀ. ਵੀ.ਵੈਕਸੀਨੇਸ਼ਨ ਮੁਹਿੰਮ ਦਾ ਆਗਾਜ਼
Ad Position 24