28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੌਂਸਲਰ ਪੂਜਾ ਲੂਥਰਾ ਨੇ ਫ਼ੋਨ ਰਾਹੀਂ ਉਸ ਨੂੰ ਧਮਕਾਉਣ ਤੇ ਪੈਸੇ ਮੰਗਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 06-03-2026
ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 21 ਤੋਂ ਮਹਿਲਾ ਕੌਂਸਲਰ ਸ੍ਰੀਮਤੀ ਪੂਜਾ ਲੂਥਰਾ ਸਚਦੇਵਾ ਨੇ ਉਸ ਦੇ ਫ਼ੋਨ ਨੂੰ ਹੈੱਕ ਕਰਕੇ ਉਸ ਨੂੰ ਧਮਕੀਆਂ ਦੇਣ ਅਤੇ ਉਸ ਕੋਲੋਂ ਪੈਸੇ ਮੰਗਣ ਦੀ ਸ਼ਿਕਾਇਤ ਕੀਤੀ ਹੈ | ਕੌਂਸਲਰ ਲੂਥਰਾ ਸਚਦੇਵਾ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਨੰਬਰ ਤੋਂ ਵਟਸਐਪ ਰਾਹੀਂ ਗ਼ਲਤ ਸੰਦੇਸ਼ ਆ ਰਹੇ ਹਨ ਅਤੇ ਫ਼ੋਨ ਨਾ ਚੁੱਕਣ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਥਾਣਾ ਸਾਈਬਰ ਕ੍ਰਾਈਮ ਵਿਚ ਉਸ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ | ਉਸ ਨੇ ਕਿਹਾ ਕਿ ਫ਼ੋਨ ਨਾ ਚੁੱਕਣ 'ਤੇ ਵਟਸਐਪ ਰਾਹੀਂ ਉਸ ਨੂੰ ਸੰਦੇਸ਼ ਆਉਣੇ ਸ਼ੁਰੂ ਹੋ ਜਾਂਦੇ ਹਨ | ਇਸ ਤੋਂ ਇਲਾਵਾ ਉਨ੍ਹਾਂ ਦੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਕ ਜਾਣਕਾਰ ਮਹਿਲਾ ਨੂੰ ਫ਼ੋਨ ਆਇਆ ਕਿ ਉਨ੍ਹਾਂ ਨੇ ਪੂਜਾ ਲੂਥਰਾ ਸਚਦੇਵਾ ਤੋਂ 3500 ਰੁਪਏ ਲੈਣੇ ਹਨ ਉਹ ਉਸ ਦਾ ਫ਼ੋਨ ਨਹੀਂ ਚੁੱਕ ਰਹੇ | ਤੁਸੀਂ ਪੈਸੇ ਭੇਜ ਦਿਓ | ਜੇਕਰ ਪੈਸੇ ਨਾ ਭੇਜੇ ਤਾਂ ਉਹ ਵਟਸਐਪ 'ਤੇ ਗ਼ਲਤ ਫ਼ੋਟੋਆਂ ਭੇਜ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਨੂੰ ਖ਼ਤਮ ਕਰਨ ਤੇ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ ਅਸਫ਼ਲ ਰਹੀ ਜ਼ਿਲ੍ਹਾ ਅਤੇ ਸਥਾਨਕ ਪੁਲਿਸ ਅਗਲੀ ਖ਼ਬਰ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
Ad Position 24