28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਦਰਸ਼ਨ ਸਿੰਘ ਸੋਹਲ ਬੱਲੂਆਣਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਕੁਲਵਿੰਦਰ ਕੌਰ ਵਾਈਸ ਚੇਅਰਪਰਸਨ ਚੁਣੇ

Ad Position 21
No active advertisement
ਅਜੀਤ ਡੈਸਕ 06-03-2026
ਅਬੋਹਰ, 5 ਮਾਰਚ (ਸੁਖਜੀਤ ਸਿੰਘ ਬਰਾੜ)-ਇਸ ਸਰਕਾਰ ਵਿਚ ਨਵੀਂ ਤਹਿ ਕੀਤੀ ਗਈ ਬੱਲੂਆਣਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਥਾਨਕ ਬੀ.ਡੀ.ਪੀ.ਓ.ਦਫ਼ਤਰ ਵਿਖੇ ਸਰਬਸੰਮਤੀ ਨਾਲ ਮੁਕੰਮਲ ਹੋਈ | ਇਸ ਮੌਕੇ ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਚੋਣ ਮੌਕੇ ਦਰਸ਼ਨ ਸਿੰਘ ਸੋਹਲ ਪਿੰਡ ਢਾਣੀ ਸੁੱਚਾ ਸਿੰਘ ਸਰਬਸੰਮਤੀ ਨਾਲ ਬਲਾਕ ਸੰਮਤੀ ਬੱਲੂਆਣਾ ਦੇ ਚੇਅਰਮੈਨ ਅਤੇ ਕੁਲਵਿੰਦਰ ਕੌਰ ਵਾਸੀ ਨਿਊ ਮਹਿੰਦਰਾ ਨਗਰ ਵਾਈਸ ਚੇਅਰਪਰਸਨ ਚੁਣੇ ਗਏ | ਵਿਧਾਇਕ ਗੋਲਡੀ ਮੁਸਾਫਿਰ ਨੇ ਨਵੇਂ ਚੁਣੇ ਗਏ ਚੇਅਰਮੈਨ ਦਰਸ਼ਨ ਸਿੰਘ ਸੋਹਲ ਅਤੇ ਵਾਈਸ ਚੇਅਰਪਰਸਨ ਕੁਲਵਿੰਦਰ ਕੌਰ ਨੂੰ ਵਧਾਈ ਦਿੱਤੀ | ਇਸ ਦੌਰਾਨ ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਲਕਾ ਬੱਲੂਆਣਾ ਨੂੰ ਆਪਣੀ ਨਿਰੋਲ ਬਲਾਕ ਸੰਮਤੀ ਮਿਲੀ ਹੈ | ਪਹਿਲਾਂ ਹਲਕਾ ਬੱਲੂਆਣਾ ਦੇ ਬਲਾਕ ਸੰਮਤੀ ਮੈਂਬਰ ਹੋਰਾਂ ਦੇ ਗ਼ੁਲਾਮ ਹੋਇਆ ਕਰਦੇ ਸਨ | ਹੁਣ ਹਲਕੇ ਦਾ ਵਿਕਾਸ ਵੀ ਵੱਧ ਹੋਵੇਗਾ | ਇਸ ਮੌਕੇ ਐੱਸ.ਡੀ.ਐਮ.ਰਵਿੰਦਰ ਅਰੋੜਾ, ਬੀ.ਡੀ.ਪੀ.ਓ.ਅੰਤਰਪ੍ਰੀਤ ਸਿੰਘ ਅਤੇ ਹੋਰ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਮਝੈਲ ਦੀ ਮੀਟਿੰਗ ਅਗਲੀ ਖ਼ਬਰ ਨਸ਼ੇ ਨੂੰ ਖ਼ਤਮ ਕਰਨ ਤੇ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ ਅਸਫ਼ਲ ਰਹੀ ਜ਼ਿਲ੍ਹਾ ਅਤੇ ਸਥਾਨਕ ਪੁਲਿਸ
Ad Position 24