28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਂਗਣਵਾੜੀ ਵਰਕਰ-ਹੈਲਪਰ ਪੰਜਾਬ ਦੇ ਬਜਟ ਸੈਸ਼ਨ ਦੌਰਾਨ 11 ਨੂੰ ਮੁਹਾਲੀ ਵਿਖੇ ਕਰਨਗੇ ਰੋਸ ਰੈਲੀ-ਸਰੋਜ ਛੱਪੜੀਂ ਵਾਲਾ

Ad Position 21
No active advertisement
ਅਜੀਤ ਡੈਸਕ 06-03-2026
ਜਲਾਲਾਬਾਦ, 5 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਆਲ ਇੰਡੀਆ ਆਂਗਣਵਾੜੀ ਵਰਕਰ-ਹੈਲਪਰ ਯੂਨੀਅਨ ਪੰਜਾਬ (ਏਟਕ) ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਨੇ ਪੈੱ੍ਰਸ ਰਾਹੀਂ ਜਾਣਕਾਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਂਝੇ ਫ਼ਰੰਟ ਵੱਲੋਂ ਬਜਟ ਸੈਸ਼ਨ ਦੌਰਾਨ 8 ਮਾਰਚ ਤੋਂ 11 ਮਾਰਚ ਤੱਕ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਂਗਣਵਾੜੀ ਵਰਕਰ-ਹੈਲਪਰ 11 ਮਾਰਚ 2026 ਨੂੰ ਵੱਡੀ ਗਿਣਤੀ ਵਿਚ ਮੁਹਾਲੀ ਪਹੁੰਚਣਗੀਆਂ | ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਵਰਕਰ-ਹੈਲਪਰ ਦਾ ਮਾਨ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਪੰਜਾਬ ਸਰਕਾਰ ਨੇ ਮਾਣ ਭੱਤਾ ਡਬਲ ਤਾਂ ਕੀ ਕਰਨਾ ਸੀ, ਉਲਟਾ ਵਰਕਰ-ਹੈਲਪਰ ਦੀਆਂ ਪਹਿਲਾਂ ਨਾਲੋਂ ਵੀ ਮੁਸ਼ਕਲਾਂ ਵਧਾ ਦਿੱਤੀਆਂ ਅਤੇ ਆਪਣੇ ਵਾਅਦੇ ਅਨੁਸਾਰ ਨਾਂ ਹੀ ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਕੀਤੇ | 2016 ਤੋਂ ਪਹਿਲਾਂ ਭਰਤੀ ਹੋਈ ਆਂਗਣਵਾੜੀ ਵਰਕਰ-ਹੈਲਪਰ ਦੀ ਰਿਟਾਇਰਮੈਂਟ ਉਮਰ 70 ਸਾਲ ਹੈ ਪਰ ਪੰਜਾਬ ਸਰਕਾਰ ਨੇ ਪ੍ਰਮੋਸ਼ਨ ਕਰਵਾਉਣ ਵਾਲੀ ਹੈਲਪਰ ਤੇ ਬਦਲੀ ਕਰਵਾਉਣ ਵਾਲੀ ਵਰਕਰ-ਹੈਲਪਰ ਦੀ ਰਿਟਾਇਰਮੈਂਟ 60 ਸਾਲ ਕਰ ਦਿੱਤੀ | ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਸੇ ਮੁਲਾਜ਼ਮ ਦੀ ਰਿਟਾਇਰਮੈਂਟ ਉਮਰ 58 ਸਾਲ ਹੋਵੇ ਤੇ ਬਦਲੀ ਤੇ ਪ੍ਰਮੋਸ਼ਨ ਕਰਵਾਉਣ ਵੇਲੇ 48 ਸਾਲ ਹੋ ਜਾਵੇ | ਇਹ ਵਰਕਰ-ਹੈਲਪਰ ਨਾਲ ਘੋਰ ਬੇਇਨਸਾਫ਼ੀ ਹੈ | ਹੈਲਪਰ ਦੀ ਪ੍ਰਮੋਸ਼ਨ ਤੇ ਇੱਕ ਸਾਲ ਦਾ ਇੰਕਰੀਮੈਂਟ ਵੀ ਕੱਟ ਲਿਆ ਗਿਆ ਤੇ ਨਾ ਕੋਈ ਗਰੈਜਟੀ ਦਿੱਤੀ ਗਈ | ਮਹਿਕਮੇ ਦੇ ਮੰਤਰੀ ਨਾਲ ਮੀਟਿੰਗਾਂ ਹੋਈਆਂ ਪਰ ਕਦੇ ਵੀ ਕਿਸੇ ਮੀਟਿੰਗ ਤੋਂ ਮੰਗਾਂ ਦਾ ਹੱਲ ਨਹੀਂ ਨਿਕਲਿਆ, ਹਰ ਵਾਰ ਨਿਰਾਸ਼ਾ ਹੀ ਵਰਕਰ-ਹੈਲਪਰ ਨੂੰ ਹੋਈ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਭਾਕਿਯੂ ਏਕਤਾ ਮਝੈਲ ਦੀ ਮੀਟਿੰਗ
Ad Position 24