15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਐਨ.ਐੱਸ.ਐੱਸ. ਵਲੰਟੀਅਰਾਂ ਨੇ ਗਊਸ਼ਾਲਾ ਅਤੇ ਮੰਦਰ 'ਚ ਕੀਤੀ ਸੇਵਾ <br/>

Ad Position 21
No active advertisement
ਅਜੀਤ ਡੈਸਕ 08-03-2026
ਅਬੋਹਰ, 7 ਮਾਰਚ (ਸੁਖਜੀਤ ਸਿੰਘ ਬਰਾੜ/ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੇ ਤੀਜੇ ਦਿਨ ਵਲੰਟੀਅਰਾਂ ਨੇ ਪਿੰਡ ਰਾਮਸਰਾ ਵਿਖੇ ਸੇਵਾ ਅਤੇ ਸਫ਼ਾਈ ਅਭਿਆਨ ਚਲਾਇਆ | ਇਸ ਦੌਰਾਨ ਵਿਦਿਆਰਥੀਆਂ ਨੇ ਪਿੰਡ ਦੀ ਗਊਸ਼ਾਲਾ ਅਤੇ ਮੰਦਰ ਕੰਪਲੈਕਸ ਦੀ ਮੁਕੰਮਲ ਸਾਫ਼-ਸਫ਼ਾਈ ਕਰਕੇ ਸਮਾਜ ਸੇਵਾ ਦਾ ਸੁਨੇਹਾ ਦਿੱਤਾ | ਪਿ੍ੰਸੀਪਲ ਡਾਕਟਰ ਰੁਪਿੰਦਰ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਡਿਗਰੀਆਂ ਹਾਸਲ ਕਰਨਾ ਨਹੀਂ, ਸਗੋਂ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ | ਐਨ.ਐੱਸ.ਐੱਸ. ਕੈਂਪ ਵਿਦਿਆਰਥੀਆਂ ਵਿਚ ਨਿਮਰਤਾ ਤੇ ਸੇਵਾ ਭਾਵਨਾ ਵਰਗੇ ਗੁਣ ਪੈਦਾ ਕਰਦੇ ਹਨ | ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਕੈਂਪ ਦੀ ਅਗਵਾਈ ਕਰ ਰਹੇ ਪ੍ਰੋਗਰਾਮ ਇੰਚਾਰਜ ਬਬੀਤਾ ਖੈਰਵਾ ਨੇ ਤੀਜੇ ਦਿਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਕਿ ਅੱਜ ਵਲੰਟੀਅਰਾਂ ਨੇ ਗਊਸ਼ਾਲਾ 'ਚ ਸੇਵਾ ਕਰਕੇ ਪਸ਼ੂਆਂ ਪ੍ਰਤੀ ਦਇਆ ਤੇ ਮੰਦਰ ਦੀ ਸਫ਼ਾਈ ਕਰਕੇ ਧਾਰਮਿਕ ਸਥਾਨਾਂ ਦੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ | ਸਾਡਾ ਮਕਸਦ ਵਿਦਿਆਰਥੀਆਂ ਨੂੰ ਜ਼ਮੀਨੀ ਪੱਧਰ 'ਤੇ ਸਮਾਜ ਨਾਲ ਜੋੜਨਾ ਹੈ | ਪ੍ਰੋਫੈਸਰ ਉੱਪਲ ਸਿੰਘ ਹੇਅਰ ਤੇ ਪ੍ਰੋਫੈਸਰ ਸੰਦੀਪ ਜੈਨ ਇੰਚਾਰਜ ਦੇ ਤੌਰ 'ਤੇ ਵਿਦਿਆਰਥੀਆਂ ਦੇ ਨਾਲ ਸਨ |

Ad Position 22
No active advertisement
ਪਿਛਲੀ ਖ਼ਬਰ ਬੱਲੂਆਣਾ 'ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅੱਜ <br/> ਅਗਲੀ ਖ਼ਬਰ ਵਿੱਦਿਅਕ ਟੂਰ ਲਗਾਇਆ <br/>
Ad Position 24