ਜਲਾਲਾਬਾਦ, 7 ਮਾਰਚ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਟਿਵਾਣਾ ਕਲਾਂ ਵਿਖੇ ਸਥਿਤ ਦੀ ਟਿਵਾਣਾ ਕਲਾਂ ਸੁਸਾਇਟੀ ਦੇ ਸਟੋਰ 'ਚੋਂ ਬੀਤੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲ਼ੋਂ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈ 48 ਗੱਟੇ ਡੀ.ਏ.ਪੀ ਖਾਦ ਤੇ ਇੱਕ ਪੱਖਾ ਚੋਰੀ ਕਰ ਲਿਆ ਗਿਆ¢ ਚੋਰੀ ਦੀ ਸੂਚਨਾ ਥਾਣਾ ਸਿਟੀ ਜਲਾਲਾਬਾਦ ਦੇਣ ਤੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ¢ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਸੇਵਾਮੁਕਤ ਸਕੱਤਰ ਦੇਸ ਰਾਜ ਨੇ ਦੱਸਿਆ ਕਿ ਉਹ 28 ਫਰਵਰੀ ਨੂੰ ਸੇਵਾਮੁਕਤ ਹੋਏ ਸਨ ਅਤੇ ਉਨ੍ਹਾਂ ਵਲ਼ੋਂ ਹਾਲੇ ਸਬੰਧਿਤ ਵਿਭਾਗ ਨੂੰ ਰਿਕਾਰਡ ਸੌਂਪਣਾ ਬਾਕੀ ਸੀ ¢ ਸੇਵਾ ਮੁਕਤ ਸਕੱਤਰ ਨੇ ਕਿਹਾ ਕਿ ਅੱਜ ਸਵੇਰੇ ਲਗਭਗ 8 ਸੇਵਾਦਾਰਾਂ ਦਾ ਫ਼ੋਨ ਆਇਆ ਕਿ ਸੁਸਾਇਟੀ ਦੇ ਦਫ਼ਤਰ ਸਣੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ¢ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਤੇ ਪਤਾ ਚੱਲਿਆ ਕਿ ਚੋਰਾਂ ਦੇ ਵਲ਼ੋਂ ਸਟੋਰ ਦੇ ਅੰਦਰ ਪਈ 48 ਗੱਟੇ ਡੀ.ਏ.ਪੀ ਖਾਦ ਤੇ ਇੱਕ ਪੱਖਾ ਚੋਰੀ ਕਰ ਲਿਆ ਹੈ¢ ਜਿਸ ਤੋਂ ਬਾਅਦ ਸੁਸਾਇਟੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨਾਂ ਨੂੰ ਬੁਲਾ ਕੇ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੂੰ ਦਿੱਤੀ ਗਈ ਹੈ¢ ਸੈਕਟਰੀ ਨੇ ਕਿਹਾ ਕਿ ਚੋਰੀ ਹੋਈ ਡੀ.ਏ.ਪੀ ਖਾਦ ਦੀ ਕੀਮਤ ਲਗਭਗ 65 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ¢ ਸੁਸਾਇਟੀ ਦੇ ਸੈਕਟਰੀ ਸਣੇ ਸੁਸਾਇਟੀ ਕਮੇਟੀ ਦੇ ਪ੍ਰਧਾਨ ਸਣੇ ਮੈਂਬਰ ਸਾਹਿਬਾਨਾਂ ਪੁਲਿਸ ਪ੍ਰਸ਼ਾਸਨ ਦੇ ਉ?ਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕਰਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਜਾਂਚ ਅਧਿਕਾਰੀ ਲਖਮੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜਾਂਚ 'ਚ ਸਾਹਮਣੇ ਆਵੇਗੀ ਉਸ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ¢