ਜਲਾਲਾਬਾਦ, 8 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਕਾਠਗੜ੍ਹ (ਹਿਸਾਨਵਾਲਾ) ਦੇ ਜਲ ਘਰ ਵਿਚ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਗੁਰੂ ਹਰਸਹਾਏ ਦੀ ਮੀਟਿੰਗ ਸੂਬਾਈ ਆਗੂ ਅਤੇ ਬਰਾਂਚ ਪ੍ਰਧਾਨ ਹਰਭਜਨ ਸਿੰਘ ਠਠੇਰਾਂ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ ਵਿਚ ਰਾਮ ਕੁਮਾਰ, ਪ੍ਰੀਤਮ ਸਿੰਘ, ਨਰਿੰਦਰ ਸਿੰਘ, ਦਤਾਰ ਸਿੰਘ, ਬਲਬੀਰ ਸਿੰਘ, ਸੁਭਾਸ਼ ਸ਼ਰਮਾ, ਮਿੱਠੂ ਸਿੰਘ ਤੋਂ ਇਲਾਵਾ ਸਾਬਕਾ ਸੂਬਾ ਜਨਰਲ ਸਕੱਤਰ ਨੱਥਾ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਜਨਰਲ ਸਕੱਤਰ ਪੰਜਾਬ ਨੱਥਾ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸੂਬੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲਾ ਪੰਜਾਬ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਅੱਛੇ ਦਿਨ ਆਉਣਗੇ, ਹਰ ਇੱਕ ਦੇ ਖਾਤੇ ਵਿਚ 15-15 ਲੱਖ ਪਾਉਣ, 2 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਨ, ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਡੇਢ ਗੁਣਾ ਦੇਣ, ਬੁਲਟ ਟਰੇਨ ਚਲਾਉਣ, 100 ਸਮਾਰਟ ਸਿਟੀ ਬਣਾਉਣ ਆਦਿ ਜੋ ਦੇਸ਼ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਇਹ ਵਾਅਦੇ ਪੂਰੇ ਕਰਨ ਦੇ ਬਜਾਏ, ਵੱਡੇ ਵੱਡੇ ਮੁਨਾਫ਼ਾ ਕਮਾਉਣ ਵਾਲੇ ਸਰਕਾਰੀ ਮਹਿਕਮਿਆਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ | ਮੋਦੀ ਸਰਕਾਰ ਨੇ ਰਾਜ ਸੱਤਾ ਤੇ ਬਿਰਾਜਮਾਨ ਹੋਣ ਤੋਂ ਬਾਅਦ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀਆਂ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ, ਜੋਕਿ ਭਿ੍ਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ,ਕੰਗਾਲੀ ਦੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ, ਜਿਸ ਨਾਲ ਸਾਰੇ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਹਨ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਸਾਮਰਾਜ, ਇਜ਼ਰਾਈਲ ਦਾ ਪਿੱਠੂ ਬਣ ਕੇ ਅੱਜ ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ ਸ਼ੁਰੂ ਕੀਤੀ ਜੰਗ 'ਤੇ ਮੋਦੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ, ਜਿਸ ਕਰਕੇ ਸੰਸਾਰ ਭਰ ਵਿਚ ਉਸ ਤੇ ਰੂਹ, ਰੂਹ ਹੋ ਰਹੀ ਹੈ | ਦੇਸ਼ ਨੂੰ ਅਮਰੀਕਾ ਦਾ ਗ਼ੁਲਾਮ ਬਣਾਇਆ ਜਾ ਰਿਹਾ ਹੈ | ਸੂਬਾਈ ਆਗੂ ਅਤੇ ਬਰਾਂਚ ਪ੍ਰਧਾਨ ਹਰਭਜਨ ਸਿੰਘ ਠਠੇਰਾਂ ਨੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਇਸ ਸਰਕਾਰ ਨੇ ਪੂਰੀ ਅੱਤ ਚੁੱਕੀ ਹੋਈ ਹੈ, ਹਰ ਰੋਜ਼ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਜਾਇਜ਼ ਅਤੇ ਹੱਕੀ ਸੰਘਰਸ਼ਾਂ 'ਤੇ ਪੁਲਿਸ ਵਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ, ਅਤੇ ਆਪਣੇ ਹੱਕਾਂ ਤੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਗਿੱਦੜ ਕੁੱਟ ਹੋ ਰਹੀ ਹੈ | ਮੁਲਾਜ਼ਮਾਂ ਦੀਆਂ ਮੰਗਾਂ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ,16% ਡੀ ਏ ਨੱਪੀ ਬੈਠੀ ਹੈ, ਜਸਸ ਵਿਭਾਗ 'ਚ ਇਨਲਿਸਟਮੈਂਟ ਅਤੇ ਆਊਟ ਸੋਰਸ ਦੇ ਤੌਰ ਤੇ ਕੰਮ ਕਰਨ ਵਾਲੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਕਲਾਸ ਫੋਰ ਮੁਲਾਜ਼ਮ ਨੂੰ ਕਲਾਸ ਤਿੰਨ ਵਿਚ ਪ੍ਰਮੋਟ ਕਰਨ, ਦਫ਼ਤਰਾਂ ਵਿਚ ਕੰਮ ਕਰਦੇ ਕਰਾਸ ਫੋਰਥ ਮੁਲਾਜ਼ਮਾਂ ਦਾ ਟੈੱਸਟ ਲੈ ਕੇ ਪ੍ਰਮੋਸ਼ਨਾਂ,ਟੈੱਸਟ ਪਾਸ ਪੰਪ ਆਪ੍ਰੇਟਰਾਂ ਨੂੰ ਜੇ.ਈ. ਬਣਾਉਣ ਅਤੇ ਮਿ੍ਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਦੇਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਪ੍ਰੀਤਮ ਸਿੰਘ ਤੇ ਰਾਮ ਕੁਮਾਰ ਨੇ ਵੀ ਸੰਬੋਧਨ ਕੀਤਾ |
ਜਲ ਘਰ ਹਿਸਾਨਵਾਲਾ 'ਤੇ ਵਰਕਰਜ਼ ਯੂਨੀਅਨ ਬਰਾਂਚ ਗੁਰੂਹਰਸਹਾਏ ਦੀ ਮੀਟਿੰਗ <br/>
ਅਜੀਤ ਡੈਸਕ
09-03-2026