ਜਲਾਲਾਬਾਦ, 8 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ 200 ਕੈਪਸੂਲ ਅਤੇ 10 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਐੱਸ.ਆਰ.ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਮਹਿੰਦਰ ਸਿੰਘ ਪੁੱਤਰ ਰੂੜ੍ਹ ਸਿੰਘ ਵਾਸੀ ਬਸਤੀ ਕਿੱਲੀ ਐਫ.ਐਫ. ਰੋਡ ਦਾਖਲੀ ਅਮੀਰ ਖ਼ਾਸ ਜੋ ਕਿ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਗੇਟ ਦੇ ਬਾਹਰ ਚਾਹ ਵਾਲੀ ਰੇਹੜੀ ਲਗਾਉਂਦਾ ਹੈ ਅਤੇ ਇਸੇ ਆੜ ਵਿਚ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਵੇਚਦਾ ਹੈ, ਜਿਸ 'ਤੇ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋ ਸਕਦੇ ਹਨ | ਜਿਸ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਮਹਿੰਦਰ ਸਿੰਘ ਪੁੱਤਰ ਰੂੜ੍ਹ ਸਿੰਘ ਵਾਸੀ ਬਸਤੀ ਕਿੱਲੀ ਐਫ.ਐਫ. ਰੋਡ ਦਾਖਲੀ ਅਮੀਰ ਖ਼ਾਸ ਨੂੰ 200 ਨਸ਼ੀਲੇ ਕੈਪਸੂਲ ਅਤੇ 10 ਨਸ਼ੀਲੀਆਂ ਗੋਲੀਆਂ ਸਣੇ ਗਿ੍ਫ਼ਤਾਰ ਕੀਤਾ ਹੈ | ਥਾਣਾ ਅਮੀਰ ਖ਼ਾਸ ਵਿਖੇ ਪੁਲਿਸ ਵਲੋਂ ਮੁਕੱਦਮਾ ਨੰਬਰ 25 ਮਿਤੀ 7 ਮਾਰਚ 2026 ਨੂੰ ਧਾਰਾ 22/61/85 ਐਨ.ਡੀ.ਪੀ.ਐੱਸ. ਐਕਟ ਅਤੇ 223 ਬੀ.ਐਨ.ਐੱਸ. ਅਧੀਨ ਦਰਜ ਕੀਤਾ ਗਿਆ ਹੈ |