ਜਲਾਲਾਬਾਦ 8 ਮਾਰਚ(ਜਤਿੰਦਰ ਪਾਲ ਸਿੰਘ)-ਪੀ.ਓ.ਸਟਾਫ਼ ਨੇ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਵਿੱਢੀ ਮੁਹਿੰਮ ਤਹਿਤ 1 ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਪੀ.ਓ.ਸਟਾਫ਼ ਦੇ ਇੰਚਾਰਜ ਏ.ਐੱਸ.ਆਈ ਰਤਨ ਲਾਲ ਨੇ ਦੱਸਿਆ ਕਿ ਮਾਨਯੋਗ ਐੱਸ.ਐੱਸ.ਪੀ.ਗੁਰਮੀਤ ਸਿੰਘ ਦੇ ਹੁਕਮਾਂ 'ਤੇ ਚਲਾਈ ਗਈ ਇਸ ਕਾਰਵਾਈ ਦੌਰਾਨ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਲੰਮੇ ਸਮੇਂ ਤੋਂ ਪੁਲਿਸ ਦੀ ਪਹੁੰਚ ਤੋਂ ਦੂਰ ਸੀ¢ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਸਾਲ 2023 ਵਿਚ ਥਾਣਾ ਸਿਟੀ ਵੈਰੋਂ ਕੇ ਵਿਖੇ ਦਰਜ ਆਬਕਾਰੀ ਐਕਟ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ¢ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਮਾਨਯੋਗ ਅਦਾਲਤ ਵਲੋਂ ਉਸ ਨੂੰ 17 ਫਰਵਰੀ 2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ¢ ਪੁਲਿਸ ਨੇ ਅੱਜ ਕਾਰਵਾਈ ਕਰਦਿਆਂ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਹੁਣ ਅਗਲੀ ਕਾਨੂੰਨੀ ਕਾਰਵਾਈ ਲਈ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ¢ ਇਸ ਦੌਰਾਨ ਪੁਲਿਸ ਪਾਰਟੀ ਵਿਚ ਏ.ਐੱਸ.ਆਈ. ਰਤਨ ਲਾਲ, ਐੱਚ.ਸੀ.ਜਸਵਿੰਦਰ ਸਿੰਘ ਅਤੇ ਐੱਚ.ਸੀ.ਮਨਵੀਰ ਸਿੰਘ ਵੀ ਸ਼ਾਮਲ ਸਨ¢