26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਈਰਾਨ ਯੁੱਧ ਦੇ ਚਲਦੇ ਗੈਸ ਸਪਲਾਈ ਹੋ ਰਹੀ ਹੈ ਪ੍ਰਭਾਵਿਤ • ਐੱਸ.ਡੀ.ਐਮ.ਨੇ ਕਿਹਾ ਲੋਕ ਘਬਰਾਉਣ ਨਾ ਏਜੰਸੀਆਂ ਕੋਲ ਪੂਰਾ ਸਟਾਕ, ਕੇਵਲ ਆਨਲਾਈਨ ਬੁਕਿੰਗ 'ਤੇ ਹੀ ਮਿਲੇਗਾ ਸਿਲੰਡਰ

Ad Position 21
No active advertisement
ਅਜੀਤ ਡੈਸਕ 13-03-2026
ਅਬੋਹਰ, 12 ਮਾਰਚ(ਵਿਵੇਕ ਹੂੜੀਆ)-ਅਮਰੀਕਾ-ਈਰਾਨ ਯੁੱਧ ਦਾ ਅਸਰ ਹੁਣ ਅਬੋਹਰ ਸ਼ਹਿਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗੈੱਸ ਸਿਲੰਡਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੀਆਂ ਗੈਸ ਏਜੰਸੀਆਂ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਵਪਾਰਕ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ | ਦੂਜੇ ਪਾਸੇ ਘਰੇਲੂ ਗੈਸ ਖਪਤਕਾਰਾਂ ਨੂੰ ਵੀ ਹੁਣ 25 ਦਿਨਾਂ ਦੇ ਵਕਫ਼ੇ ਤੋਂ ਬਾਅਦ ਹੀ ਬੁਕਿੰਗ ਦੀ ਸਹੂਲਤ ਮਿਲ ਰਹੀ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਸਥਿਤੀ ਨਾ ਸੁਧਰੀ ਤਾਂ ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਨਰਿੰਦਰਾ ਗੈਸ ਏਜੰਸੀ ਦੇ ਸੰਚਾਲਕ ਨਰਿੰਦਰ ਜੈਨ ਨੇ ਦੱਸਿਆ ਕਿ ਈਰਾਨ ਯੁੱਧ ਕਾਰਨ ਪਿੱਛੋਂ ਹੀ ਵਪਾਰਕ ਸਿਲੰਡਰਾਂ ਦੀ ਸਪਲਾਈ ਨਹੀਂ ਆ ਰਹੀ | ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਏਜੰਸੀ ਤੋਂ ਹਰ ਮਹੀਨੇ 7500 ਘਰੇਲੂ ਅਤੇ 1500 ਕਮਰਸ਼ੀਅਲ ਸਿਲੰਡਰਾਂ ਦੀ ਖਪਤ ਹੁੰਦੀ ਸੀ, ਪਰ ਹੁਣ ਮੰਗ ਲਗਾਤਾਰ ਵਧ ਰਹੀ ਹੈ | ਏਜੰਸੀ 'ਤੇ ਪਹੁੰਚੇ ਖਪਤਕਾਰ ਬਾਬੂ ਨਰੂਲਾ, ਛਿੰਦਰ ਕੌਰ ਅਤੇ ਰਾਮ ਸਿੰਘ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਖ਼ੁਦ ਏਜੰਸੀ ਦੇ ਚੱਕਰ ਕੱਟਣੇ ਪੈ ਰਹੇ ਹਨ | ਕੈਟਰਿੰਗ ਦਾ ਕੰਮ ਕਰਨ ਵਾਲੇ ਸੰਚਾਲਕਾਂ ਨੇ ਦੱਸਿਆ ਕਿ ਕਮਰਸ਼ੀਅਲ ਸਿਲੰਡਰ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਮਜਬੂਰਨ ਡੀਜ਼ਲ ਭੱਠੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਅਬੋਹਰ ਦੇ ਐੱਸ.ਡੀ.ਐਮ.ਰਵਿੰਦਰ ਅਰੋੜਾ ਨੇ ਗੈੱਸ ਏਜੰਸੀ ਸੰਚਾਲਕਾਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਸ਼ਹਿਰ ਵਿਚ ਘਰੇਲੂ ਗੈੱਸ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਵਰ ਡਾਊਨ ਹੋਣ ਕਾਰਨ ਆਨਲਾਈਨ ਬੁਕਿੰਗ ਵਿਚ ਦਿੱਕਤ ਆ ਰਹੀ ਹੈ, ਜੋ ਜਲਦ ਹੱਲ ਕਰ ਲਈ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਲੰਡਰਾਂ ਦੀ ਵਰਤੋਂ ਕੇਵਲ ਘਰੇਲੂ ਕੰਮਾਂ ਲਈ ਹੀ ਕਰਨ ਅਤੇ ਕਿਸੇ ਹੋਰ ਨੂੰ ਆਪਣਾ ਸਿਲੰਡਰ ਨਾ ਦੇਣ |
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਦੇ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਵਿਧਾਨ ਸਭਾ 'ਚ ਦਿੱਤੇ ਬਿਆਨ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ... ਅਗਲੀ ਖ਼ਬਰ ਪਿੰਡ ਢਾਬਾ ਕੋਕਰੀਆਂ 'ਚ ਨਰਮੇ ਦੀਆਂ ਛਟੀਆਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ
Ad Position 24