ਅਬੋਹਰ, 27 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ ਮੋਰਚਾ ਦੀ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਹੇਠ ਜਥੇਬੰਦੀ ਦੇ ਚਾਰ ਕਨਵੀਨਰਾਂ ਅਮਰਜੀਤ ਕੌਰ ਰਣ ਸਿੰਘ ਵਾਲਾ ਗਰੁੱਪ ਏਟਕ ਫ਼ਰੀਦਕੋਟ, ਰਾਣੋ ਖੇੜੀ ਗਿੱਲਾਂ, ਹਰਿੰਦਰ ਕੌਰ ਸ਼ਤਰਾਣਾ ਅਤੇ ਸੰਤੋਸ਼ ਕੁਮਾਰੀ ਵਰਕਰ ਬਲਕਰਨ ਕੌਰ ਅਬੋਹਰ ਦੀ ਅਗਵਾਈ ਹੇਠ ਹੋਈ | ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸੈਕਟਰ-2 ਵਿਖੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਐਨ.ਐੱਚ.ਐਮ ਅਤੇ ਐਮ.ਡੀ ਮੈਡਮ ਮੋਨਿਕਾ ਬੱਬਰ ਨਾਲ ਹੋਈ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਮੀਟਿੰਗ ਬਿਲਕੁਲ ਬੇਸਿੱਟਾ ਨਿਕਲੀ | ਇਸ ਰੋਸ ਵਜੋਂ ਉਲੀਕੇ ਪ੍ਰੋਗਰਾਮ ਅਨੁਸਾਰ ਬਾਈਕਾਟ 28 ਮਾਰਚ ਤੱਕ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਮੰਗਾਂ ਵਿਚੋਂ ਕਿਸੇ ਇਕ ਮੰਗ 'ਤੇ ਵੀ ਕਿਸੇ ਹੱਦ ਤੱਕ ਸਹਿਮਤੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੂਰੇ ਚਾਰ ਸਾਲਾਂ ਦਾ ਸਮਾਂ ਬੀਤ ਜਾਣ 'ਤੇ ਸਾਰੇ ਬਜਟ ਪਾਸ ਹੋ ਗਏ ਹਨ | ਸਿਹਤ ਵਿਭਾਗ ਵਿਚ ਕੀਤੇ ਕੰਮਾਂ ਦੇ ਮਿਹਨਤਾਨੇ ਵਿਚ ਅਤੇ ਫਿਕਸ ਭੱਤੇ ਵਿਚ ਫੁੱਟੀ ਕੌਡੀ ਦਾ ਵੀ ਵਾਧਾ ਨਹੀਂ ਕੀਤਾ ਗਿਆ | ਇਸ ਮੌਕੇ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਕੁਲਵੰਤ ਕੌਰ ਜ਼ਿਲ੍ਹਾ ਆਗੂ, ਬਲਜੀਤ ਕੌਰ ਬਲਾਕ ਪ੍ਰਧਾਨ ਮੀਰਾ ਵਿੰਡ, ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਕੁੱਪ ਕਲਾਂ, ਹਰਦੀਪ ਕੌਰ ਕਪੂਰਥਲਾ, ਪਰਮਜੀਤ ਕੌਰ ਮਲੇਰਕੋਟਲਾ, ਸੂਬਾ ਜਨਰਲ ਸਕੱਤਰ ਆਗੂ ਅਮਰਜੀਤ ਕੌਰ ਨਵਾਂ ਸ਼ਹਿਰ, ਸੂਬਾ ਕਮੇਟੀ ਮੈਂਬਰ ਭੁਪਿੰਦਰ ਕੌਰ ਮੁਹਾਲੀ, ਜ਼ਿਲ੍ਹਾ ਆਗੂ ਬਲਕਰਨ ਕੌਰ ਅਬੋਹਰ, ਜ਼ਿਲ੍ਹਾ ਆਗੂ ਰਾਜਵੰਤ ਕੌਰ ਫ਼ਿਰੋਜ਼ਪੁਰ, ਭੋਲੀ ਰਾਣੀ ਕੱਸੋਆਣਾ ਆਦਿ ਹਾਜ਼ਰ ਸਨ |