11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਐਕਟਿਵਾ ਵੱਜਣ ਨਾਲ ਸੱਟਾਂ ਲੱਗਣ ਸੰਬੰਧੀ ਲੜਕੀ ਵਿਰੁੱਧ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਜਲਾਲਾਬਾਦ,7 ਅਪੈ੍ਰਲ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਘੁਬਾਇਆ ਗੁਰਦੁਆਰਾ ਸਾਹਿਬ ਦੇ ਕੋਲ ਆਪਣੇ ਘਰ ਦੇ ਬਾਹਰ ਖੜੇ ਵਿਅਕਤੀ ਦੇ ਵਿੱਚ ਐਕਟਿਵਾ ਵੱਜਣ ਤੇ ਸੱਟਾਂ ਲੱਗਣ ਦੇ ਸਬੰਧ ਵਿਚ ਇਕ ਲੜਕੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੰਜਾਬ ਰਾਮ ਪੁੱਤਰ ਸੋਨਾ ਰਾਮ ਵਾਸੀ ਘੁਬਾਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 20-02-2026 ਨੂੰ ਦੁਪਹਿਰ ਕਰੀਬ 2 ਵਜੇ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਚੱਕ ਟਾਹਲੀ ਵਾਲਾ ਦੀ ਤਰਫ਼ੋਂ ਇਕ ਐਕਟਿਵਾ, ਜਿਸ 'ਤੇ ਦੋ ਔਰਤਾਂ ਸਵਾਰ ਸੀ, ਐਕਟਿਵਾ ਚਾਲਕ ਲੜਕੀ ਆਰਤੀ ਦੇ ਕੰਨਾਂ ਵਿਚ ਹੈਡਫੋਨ ਲੱਗੇ ਹੋਣ ਕਰਕੇ ਅਤੇ ਐਕਟਿਵਾ ਤੇਜ਼ ਹੋਣ ਕਰਕੇ ਉਸ ਵਿਚ ਮਾਰ ਦਿੱਤੀ, ਜਿਸ 'ਤੇ ਉਸ ਨੂੰ ਸੱਟਾਂ ਲੱਗ ਗਈਆਂ | ਪੁਲਿਸ ਵਲੋਂ ਸ਼ਿਕਾਇਤਕਰਤਾ ਪੰਜਾਬ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਐਕਟਿਵਾ ਚਾਲਕ ਔਰਤ ਰਾਣੀ ਪੁੱਤਰੀ ਬਲਕਾਰ ਸਿੰਘ ਵਾਸੀ ਚੱਕ ਬਜੀਦਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 57 ਮਿਤੀ 06-04-2026 ਨੂੰ ਧਾਰਾ 281,125(ਏ) ਬੀ. ਐਨ.ਐੱਸ. ਅਧੀਨ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਵੱਲੋਂ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸੁਲਝਾਉਣ ਦਾ ਦਾਅਵਾ-ਦੋ ਗਿ੍ਫ਼ਤਾਰ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24