11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਮਾਰਟ ਫੋਨਾਂ ਦੀ ਮੰਗ ਨੂੰ ਲੈ ਕੇ ਸੀ.ਡੀ.ਪੀ.ਓ. ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਸੀ.ਡੀ.ਪੀ.ਓ.ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰ ਅਤੇ ਵਰਕਰ | ਤਸਵੀਰ-ਪ੍ਰਦੀਪ ਕੁਮਾਰ <br/> 08-04-2026
ਫ਼ਾਜ਼ਿਲਕਾ,7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਾਇਰੈਕਟਰ ਦੇ ਨਾਮ ਇਕ ਮੰਗ ਪੱਤਰ ਸੀ.ਡੀ.ਪੀ.ਓ. ਨੂੰ ਸੌਂਪਿਆ ਗਿਆ | ਜਥੇਬੰਦੀ ਨੇ ਸਪਸ਼ਟ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਸਰਕਾਰ ਵਲੋਂ ਸਮਾਰਟ ਫ਼ੋਨ ਮੁਹੱਈਆ ਨਹੀਂ ਕਰਵਾਏ ਜਾਂਦੇ, ਉੱਨੀ ਦੇਰ ਵਰਕਰਾਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਕੰਮ ਨਹੀਂ ਕਰਨਗੀਆਂ | ਜਥੇਬੰਦੀ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੇ ਪੋਸ਼ਣ ਅਭਿਆਨ ਫ਼ੰਡਾਂ ਵਿਚੋਂ ਆਂਗਣਵਾੜੀ ਵਰਕਰਾਂ ਲਈ ਜੋ ਮੋਬਾਈਲ ਫ਼ੋਨ ਖ਼ਰੀਦੇ ਹਨ, ਉਹ ਤੁਰੰਤ ਵੰਡੇ ਜਾਣ | ਉਨ੍ਹਾਂ ਕਿਹਾ ਕਿ ਵਰਕਰ ਪਹਿਲਾਂ ਹੀ ਆਪਣੇ ਨਿੱਜੀ ਫੋਨਾਂ ਤੋਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ | ਪਿਛਲੇ ਅੱਠ ਸਾਲਾਂ ਤੋਂ ਵਰਕਰ 'ਤੇ ਹੈਲਪਰ ਫੋਨਾਂ ਦੀ ਉਡੀਕ ਕਰ ਰਹੇ ਹਨ ਜਦਕਿ ਦੂਜੇ ਰਾਜਾਂ ਵਿਚ ਫ਼ੋਨ ਵੰਡੇ ਜਾ ਚੁੱਕੇ ਹਨ | ਯੂਨੀਅਨ ਨੇ ਸਰਕਾਰ ਵਲੋਂ ਨਿੱਜੀ ਫੋਨਾਂ 'ਤੇ ਕੰਮ ਕਰਨ ਲਈ ਮਜਬੂਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ | ਆਂਗਣਵਾੜੀ ਮੁਲਾਜ਼ਮਾਂ ਨੇ ਇਹ ਵੀ ਮੰਗ ਕੀਤੀ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਵਰਕਰ ਨੂੰ 100 ਰੁਪਏ ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜਿੱਥੇ 'ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ' ਵਿਚ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਮਿਲਦੇ ਹਨ, ਉੱਥੇ ਪੰਜਾਬ ਸਰਕਾਰ ਸਿਰਫ਼ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਮਨਜ਼ੂਰ ਨਹੀਂ | ਇਸ ਮੌਕੇ ਸੁਖਦੀਪ ਰਾਣੀ ਸਰਕਲ ਪ੍ਰਧਾਨ, ਭਜਨ ਕੌਰ ਸਰਕਲ ਪ੍ਰਧਾਨ ਅਰਨੀਵਾਲਾ, ਗੁਰਪ੍ਰੀਤ ਕੌਰ, ਰੂਪਾ ਰਾਣੀ, ਸੁਦੇਸ਼ ਕੁਮਾਰੀ, ਚਰਨਜੀਤ ਕੌਰ, ਸ਼ੀਲਾ ਰਾਣੀ ਬਲਾਕ ਪ੍ਰਧਾਨ, ਸੁਨੀਤਾ ਰਾਣੀ ਸਰਕਲ ਪ੍ਰਧਾਨ, ਸੀਤਾ ਰਾਣੀ ਸਰਕਲ ਪ੍ਰਧਾਨ, ਦਰਸ਼ਨਾਂ ਰਾਣੀ, ਨਿਰਮਲਾ ਰਾਣੀ, ਮੋਨਿਕਾ ਰਾਣੀ, ਸ਼ਿਮਲਾ ਰਾਣੀ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਂਸਦ ਘੁਬਾਇਆ ਨੇ ਬੱਲੂਆਣਾ ਹਲਕੇ ਦੇ ਗੜੇ੍ਹਮਾਰੀ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਸੁਸ਼ੀਲ ਕੁਮਾਰ ਸਵਾਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨਿਯੁਕਤ
Ad Position 24