11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕਣਕ ਮੰਡੀਆਂ ਵਿਚ ਪੁੱਜੀ, ਝਾੜ ਘੱਟ ਰਹਿਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਅਰਨੀਵਾਲਾ,7 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਕਣਕ ਦੀ ਫ਼ਸਲ ਮੰਡੀਆਂ ਵਿਚ ਪੁੱਜ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਇਸ ਵਾਰ ਕਣਕ ਦਾ ਝਾੜ ਘੱਟ ਰਹਿਣ ਦੀ ਸੰਭਾਵਨਾ ਹੈ | ਮਾਰਕੀਟ ਕਮੇਟੀ ਅਰਨੀਵਾਲਾ ਦੀ ਪੇਂਡੂ ਮੰਡੀਆਂ ਵਿਚ ਕਣਕ ਪੁੱਜ ਗਈ ਹੈ | ਪਿੰਡ ਮੁਰਾਦ ਵਾਲਾ ਦਲ ਸਿੰਘ ਦੀ ਦਾਣਾ ਮੰਡੀ ਵਿਚ ਕਣਕ ਲੈ ਕੇ ਪੁੱਜੇ ਕਿਸਾਨ ਯਾਦਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਾਰ ਕਣਕ ਦਾ ਦਾਣਾ ਬਰੀਕ ਹੈ ਅਤੇ ਝਾੜ ਘੱਟ ਰਹੇਗਾ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ 'ਤੇ ਪਹਿਲਾਂ ਗਰਮੀ ਪੈ ਗਈ ਅਤੇ ਬਾਅਦ ਵਿਚ ਜਦੋਂ ਗਰਮੀ ਦੀ ਲੋੜ ਸੀ, ਉਦੋਂ ਠੰਢ ਪੈ ਗਈ | ਜਿਸ ਕਰਕੇ ਇਸ ਵਾਰ ਮੌਸਮ ਦਾ ਅਸਰ ਕਣਕ ਦੀ ਫ਼ਸਲ 'ਤੇ ਰਿਹਾ ਹੈ | ਜਿਸ ਕਰਕੇ ਕਣਕ ਦਾ ਝਾੜ ਘੱਟ ਹੈ ਅਤੇ ਦਾਣਾ ਬਰੀਕ ਹੈ | ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਵਾਰ ਮੌਸਮ ਸਾਫ਼ ਹੁੰਦਾ, ਬਾਰਸ਼ ਨਾ ਪੈਂਦੀ ਅਤੇ ਸਿੱਲ੍ਹ ਨਾ ਆਉਂਦੀ ਤਾਂ ਵਿਸਾਖੀ ਤੋਂ ਪਹਿਲਾਂ ਕਣਕਾਂ ਮੰਡੀ ਵਿਚ ਆ ਜਾਣੀਆਂ ਸੀ ਅਤੇ ਕਿਸਾਨਾਂ ਵਲੋਂ ਕਣਕ ਦੀ ਵੱਡੇ ਪੱਧਰ 'ਤੇ ਕਟਾਈ ਕਰ ਲੈਣੀ ਸੀ ਪਰ ਮੌਸਮ ਦੀ ਖ਼ਰਾਬੀ ਕਰਕੇ ਕਣਕ ਦੀ ਵਾਢੀ ਲੇਟ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਵਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ 2 ਗਰਾਮ ਹੈਰੋਇਨ ਸਣੇ ਵਿਅਕਤੀ ਕਾਬੂ
Ad Position 24