05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਰਸਾਤ ਕਾਰਨ ਜ਼ਮੀਨਦੋਜ਼ ਪੁਲ 'ਚ ਭਰਿਆ ਪਾਣੀ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 09-04-2026
ਫ਼ਾਜ਼ਿਲਕਾ, 8 ਅਪ੍ਰੈਲ (ਅਮਰਜੀਤ ਸ਼ਰਮਾ)-ਸ਼ਹਿਰ ਅੰਦਰ ਜਦੋਂ ਵੀ ਬਾਰਸ਼ ਹੁੰਦੀ ਹੈ ਤਾਂ ਰੇਲਵੇ ਲਾਈਨ ਤੋਂ ਪਾਰ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣ ਕੇ ਆਉਂਦੀ ਹੈ | ਕਿਉਂਕਿ ਭਾਰੀ ਵਰਖਾ ਤੋਂ ਬਾਅਦ ਸ਼ਹਿਰ ਤੋਂ ਲਾਈਨ ਪਾਰ ਇਲਾਕੇ ਨੂੰ ਜੋੜਨ ਵਾਲਾ ਜ਼ਮੀਨਦੋਜ਼ ਪੁਲ ਪਾਣੀ ਨਾਲ ਨੱਕੋ ਨੱਕ ਭਰ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਘਰ ਤੋਂ ਸ਼ਹਿਰ ਆਉਣ ਅਤੇ ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿਛਲੇ ਦਿਨੀਂ ਸ਼ਹਿਰ ਅੰਦਰ ਹੋਈ ਭਾਰੀ ਬਾਰਸ਼ ਕਾਰਨ ਇਸ ਜ਼ਮੀਨਦੋਜ਼ ਪੁਲ ਵਿਚ 4 ਫੁੱਟ ਭਾਰੀ ਭਰ ਗਿਆ ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਾਈਨ ਪਾਰ ਵਸੇ ਇਲਾਕਿਆਂ ਝੁੱਲੇ ਲਾਲ ਕਾਲੋਨੀ, ਸਿਵਲ ਲਾਈਨ, ਨਹਿਰੀ ਕਾਲੋਨੀ, ਦੀ ਰੀਕ੍ਰਿਏਸ਼ਨ ਕਲੱਬ, ਬੀ.ਡੀ.ਪੀ.ਓ.ਦਫ਼ਤਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ, ਡੀ.ਐੱਸ.ਪੀ.ਦਫ਼ਤਰ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਜ਼ਮੀਨਦੋਜ਼ ਪੁਲ 'ਚ ਪਾਣੀ ਭਰਨ ਤੋਂ ਬਾਅਦ ਲੰਬੇ-ਲੰਬੇ ਚੱਕਰ ਕੱਟ ਕੇ ਦੂਸਰੇ ਰਸਤਿਆਂ ਤੋਂ ਆਉਣਾ ਪੈਂਦਾ ਹੈ | ਪ੍ਰਸ਼ਾਸਨ ਵਲੋਂ ਵੀ ਇਸ ਸਮੱਸਿਆ ਦੇ ਸਥਾਈ ਹੱਲ ਲਈ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ | ਜਿਸ ਕਾਰਨ ਹਰ ਬਾਰਸ਼ ਵਿਚ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ | ਪ੍ਰਸ਼ਾਸਨ ਵਲੋਂ ਸਿਰਫ਼ ਬਰਸਾਤ ਤੋਂ ਬਾਅਦ ਸਿਰਫ਼ ਮੋਟਰਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾ ਕੇ ਡੰਗ ਸਾਰ ਲਿਆ ਜਾਂਦਾ ਹੈ | ਲਾਇਨ ਪਾਰ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜ਼ਮੀਨਦੋਜ਼ ਪਲੁ 'ਚ ਬਾਰਸ਼ ਤੋਂ ਬਾਅਦ ਜਮ੍ਹਾ ਹੋਣ ਵਾਲੇ ਪਾਣੀ ਦੇ ਸਥਾਈ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਚੱਕ ਜਾਨੀਸਰ ਵਿਖੇ ਮੈਡੀਕਲ ਅਫ਼ਸਰ ਨਿਯੁਕਤ ਅਗਲੀ ਖ਼ਬਰ ਨੌਕਰੀ ਲਗਵਾਉਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਵਿਅਕਤੀ ਗਿ੍ਫ਼ਤਾਰ
Ad Position 24