05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਉਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 09-04-2026
ਜਲਾਲਾਬਾਦ, 8 ਅਪੈ੍ਰਲ (ਹਰਪ੍ਰੀਤ ਸਿੰਘ ਪਰੂਥੀ)-ਐਸੀ.ਸੀ., ਐੱਸ.ਟੀ., ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਐੱਸ.ਸੀ, ਐੱਸ.ਟੀ,ਓ.ਬੀ.ਸੀ ਵੈੱਲਫੇਅਰ ਸੋਸਾਇਟੀ (ਰਜਿ.) ਜਲਾਲਾਬਾਦ ਦੀ ਬੀਤੇ ਦਿਨ ਮੀਟਿੰਗ ਡਾ. ਕੋਰ ਸਿੰਘ ਦੇ ਨਿਵਾਸ ਸਥਾਨ 'ਤੇ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਰੋਹਿਤ ਗੁਡਾਲੀਆ ਨੇ ਕੀਤੀ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮ ਧਾਮ ਦੇ ਨਾਲ 14 ਅਪ੍ਰੈਲ ਨੂੰ ਡਰੀਮ ਵੀਲ਼ਾ ਪੈਲੇਸ ਮੁਕਤਸਰ ਰੋਡ ਜਲਾਲਾਬਾਦ ਸਵੇਰੇ 9 ਵਜੇ ਮਨਾਇਆ ਜਾਵੇਗਾ | ਇਸ ਮੌਕੇ ਅਹੁਦੇਦਾਰ ਰੋਹਿਤ ਗੁਡਾਲੀਆ, ਬਲਵੀਰ ਪੁਆਰ, ਦੇਸ ਰਾਜ ਗੁਡਾਲੀਆ, ਗੁਰਚੇਤ ਸਿੰਘ, ਬਲਦੇਵ ਸਿੰਘ, ਦੁਨੀ ਚੰਦ, ਰਮੇਸ਼ ਨੰਦਾ, ਮਾ.ਗੁਰਮੀਤ ਢਾਬਾ ਨੇ ਦੱਸਿਆ ਕਿ ਇਸ ਦਿਨ ਨੂੰ ਭਾਰਤ ਵਿਚ ਸਮਾਨਤਾ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਡਾ.ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਹੈ | ਇਸ ਮੌਕੇ ਪ੍ਰਧਾਨ ਰੋਹਿਤ ਗੁਡਾਲੀਆ, ਸੀਨੀਅਰ ਜਨਰਲ ਸਕੱਤਰ ਮਾਸਟਰ ਜੋਗਿੰਦਰ ਪਾਲ, ਸੀ. ਮੀਤ ਪ੍ਰਧਾਨ ਡਾ. ਕੋਰ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ, ਸੀ.ਮੀਤ ਪ੍ਰਧਾਨ ਮਾ.ਬਲਵੀਰ ਪੁਵਾਰ, ਦਿਹਾਤੀ ਜਨਰਲ ਸਕੱਤਰ ਗੁਰਚੇਤ ਸਿੰਘ ਸੈਦੋ ਕੇ, ਕੈਸ਼ੀਅਰ ਸਰਪੰਚ ਗੁਰਮੇਜ ਲਾਲ, ਜੁਆਇੰਟ ਕੈਸ਼ੀਅਰ ਨਿਰਭੈ ਸਿੰਘ, ਦੇਸ ਰਾਜ ਗੁਡਾਲੀਆ, ਗਿਆਨ ਚੰਦ ਐਕਸ ਐਸ.ਡੀ.ਓ, ਦੁਲੀ ਚੰਦ, ਰਮੇਸ਼ ਕੁਮਾਰ ਲਾਡੀ, ਡਾ. ਪ੍ਰਕਾਸ਼ ਦੋਸ਼ੀ, ਦੇਵਾਨੰਦ ਬੱਲੂਆਣਾ ਸੂਰਜ ਪ੍ਰਕਾਸ਼ ਬਲਦੇਵ ਸਿੰਘ ਨੂਰੇਕੇ, ਰਮੇਸ਼ ਨੰਦਾ, ਮੀਤ ਪ੍ਰਧਾਨ ਰਜੀਵ ਤਮੋਲੀਆ, ਸਰਪੰਚ ਤਿਲਕ ਰਾਜ, ਮਾ.ਦਰਸ਼ਨ ਪੁਵਾਰ, ਡਾ.ਅਮਰਜੀਤ ਸਿੰਘ, ਰਕੇਸ਼ ਕੁਮਾਰ, ਓਮ ਪ੍ਰਕਾਸ਼ ਬੱਲੂਆਣਾ, ਸਤਨਾਮ ਸਿੰਘ ਫਲੀਆਂ ਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਅਸਮਾਨੀ ਬਿਜਲੀ ਕਾਰਨ ਨੁਕਸਾਨੇ ਮਕਾਨ ਦੇ ਮਾਲਕਾਂ ਨੂੰ ਨਾਲ ਲੈ ਕੇ ਅਕਾਲੀ ਦਲ ਦਾ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਮਿ...
Ad Position 24