30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਆਨਲਾਈਨ ਹਾਜ਼ਰੀ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਪੈ ਰਿਹਾ ਮਾੜਾ ਅਸਰ

Ad Position 21
No active advertisement
ਅਜੀਤ ਡੈਸਕ 13-04-2026
ਫ਼ਾਜ਼ਿਲਕਾ, 12 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੂਬੇ ਦੇ ਸਰਕਾਰੀ ਸਕੂਲਾਂ ਵਿਚ 'ਐੱਮ ਸਟਾਰ ਈ-ਪੰਜਾਬ' ਰਾਹੀਂ ਲਾਗੂ ਕੀਤੀ ਗਈ ਆਨਲਾਈਨ ਹਾਜ਼ਰੀ ਪ੍ਰਣਾਲੀ ਅਧਿਆਪਕਾਂ ਲਈ ਵੱਡੀ ਸਿਰਦਰਦ ਬਣ ਗਈ ਹੈ | ਇਸ ਪ੍ਰਣਾਲੀ ਕਾਰਨ ਜਿੱਥੇ ਅਧਿਆਪਕਾਂ ਦਾ ਮਾਨਸਿਕ ਤਣਾਅ ਵਧਿਆ ਹੈ, ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੀਮਤੀ ਸਮਾਂ ਵੀ ਬਰਬਾਦ ਹੋ ਰਿਹਾ ਹੈ | ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਮੀਤ ਪ੍ਰਧਾਨ ਨੋਰੰਗ ਲਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਕ ਨਿੱਜੀ ਕੰਪਨੀ ਨਾਲ ਮਿਲ ਕੇ ਇਹ ਐਪ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਇੱਕੋ ਸਮੇਂ ਐਪ ਚੱਲਣ ਕਾਰਨ ਸਰਵਰ ਜਾਮ ਹੋ ਜਾਂਦਾ ਹੈ | ਕਈ ਵਾਰ 'ਕਲਾਕ-ਇਨ' ਕਰਨ ਤੋਂ ਬਾਅਦ ਐਪ ਆਪਣੇ ਆਪ ਅਧਿਆਪਕ ਨੂੰ 'ਕਲਾਕ-ਆਊਟ' ਯਾਨੀ ਗੈਰ-ਹਾਜ਼ਰ ਦਿਖਾ ਦਿੰਦਾ ਹੈ, ਜਿਸ ਨਾਲ ਅਧਿਆਪਕਾਂ ਵਿਚ ਭਾਰੀ ਰੋਸ ਹੈ | ਆਗੂਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਈ-ਪੰਜਾਬ, ਦੀਕਸ਼ਾ, ਪੰਜਾਬ ਐਜੂਕੇਟਰ ਅਤੇ ਹੋਰ ਕਈ ਐਪਾਂ ਸਮੇਤ ਨਿੱਤ ਨਵੀਆਂ ਗੂਗਲ ਸ਼ੀਟਾਂ ਭਰਨ ਦੇ ਹੁਕਮ ਦਿੱਤੇ ਜਾਂਦੇ ਹਨ | ਇਸ ਡਾਟਾ ਇਕੱਠਾ ਕਰਨ ਦੀ ਨੀਤੀ ਨੇ ਅਧਿਆਪਕਾਂ ਨੂੰ 'ਡਾਟਾ ਐਂਟਰੀ ਓਪਰੇਟਰ' ਬਣਾ ਕੇ ਰੱਖ ਦਿੱਤਾ ਹੈ | ਨਵੇਂ ਪੋਰਟਲ 'ਤੇ ਵਿਦਿਆਰਥੀਆਂ ਦੇ ਦਾਖਲਾ ਨੰਬਰ ਬਦਲਣ ਅਤੇ ਧੀਮੀ ਗਤੀ ਕਾਰਨ ਨਵੇਂ ਦਾਖ਼ਲਿਆਂ ਦਾ ਇੰਦਰਾਜ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ | ਡੀ.ਟੀ.ਐੱਫ ਆਗੂਆਂ ਨੇ ਕਿਹਾ ਕਿ ਨਿੱਤ ਨਵੇਂ ਅਤੇ ਗੁੰਝਲਦਾਰ ਤਕਨੀਕੀ ਤਜਰਬੇ ਤੁਰੰਤ ਬੰਦ ਕੀਤੇ ਜਾਣ, ਅੰਕੜਿਆਂ ਦੀ ਪ੍ਰਾਪਤੀ ਲਈ ਹਰ ਸਕੂਲ ਵਿਚ ਡਾਟਾ ਐਂਟਰੀ ਓਪਰੇਟਰ ਦੀ ਅਸਾਮੀ ਦਿੱਤੀ ਜਾਵੇ, ਅਧਿਆਪਕਾਂ ਨੂੰ ਗੂਗਲ ਸ਼ੀਟਾਂ ਦੇ ਜੰਜਾਲ ਵਿਚੋਂ ਕੱਢ ਕੇ ਸਿਰਫ਼ ਪੜ੍ਹਾਉਣ ਲਈ ਸਮਾਂ ਦਿੱਤਾ ਜਾਵੇ, ਪਹਿਲਾਂ ਤੋਂ ਸਫਲਤਾਪੂਰਵਕ ਚੱਲ ਰਹੇ ਈ-ਪੰਜਾਬ ਪੋਰਟਲ ਨੂੰ ਹੀ ਸੁਚਾਰੂ ਰੂਪ ਵਿਚ ਚਲਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਲਕੀਤ ਸਿੰਘ ਭੋਲਾ ਖੁਰਮੀ ਤੇ ਡਾ. ਅਰਸ਼ਦੀਪ ਸਿੰਘ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪਿੰਡ ਪੰਜਾਵਾ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ
Ad Position 24