03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜਲਾਲਾਬਾਦ ਦੇ ਸਕੂਲਾਂ ਵਿਚ ਕੁਪੋਸ਼ਣ ਵਿਰੁੱਧ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 24-04-2026
ਜਲਾਲਾਬਾਦ, 23 ਅਪ੍ਰੈਲ (ਕਰਨ ਚੁਚਰਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫ਼ਾਜ਼ਿਲਕਾ ਵਲੋਂ ਚਲਾਈ ਜਾ ਰਹੀ '8ਵੀਂ ਰਾਸ਼ਟਰੀ ਪੋਸ਼ਣ ਪਖਵਾੜਾ ਮੁਹਿੰਮ 2026' ਤਹਿਤ ਜਲਾਲਾਬਾਦ ਦੇ ਵੱਖ-ਵੱਖ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ | ਕਾਰਜਕਾਰੀ ਇੰਜੀਨੀਅਰ ਸਰਮੁੱਖ ਸਿੰਘ ਅਤੇ ਉਪ ਮੰਡਲ ਇੰਜੀਨੀਅਰ ਪ੍ਰਕਾਸ਼ ਲਾਕੇਸ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਮੁਹਿੰਮ ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਪਿੰਡ ਚੱਕ ਪੰਜਕੋਹੀ, ਬਾਹਮਣੀ ਵਾਲਾ ਅਤੇ ਚੱਕ ਸਿੰਘੇ ਵਾਲਾ ਦੇ ਪ੍ਰਾਇਮਰੀ ਸਕੂਲਾਂ ਵਿਚ ਚਲਾਈ ਗਈ | ਇਸ ਦੌਰਾਨ ਵਿਭਾਗੀ ਮਾਹਿਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਵਿਚ ਵਧ ਰਹੀ ਕੁ ਪੋਸ਼ਣ ਦੀ ਬਿਮਾਰੀ ਅਤੇ ਇਸ ਦੀ ਰੋਕਥਾਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਖ਼ਬਰਦਾਰ ਕੀਤਾ ਗਿਆ ਕਿ ਜਕ ਫੂਡ ਦਾ ਲਗਾਤਾਰ ਸੇਵਨ ਕਰਨ ਨਾਲ ਸਰੀਰਕ ਵਾਧੇ ਅਤੇ ਮਾਨਸਿਕ ਵਿਕਾਸ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਖ਼ੁਰਾਕ ਵਿਚ ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੌਸ਼ਟਿਕ ਭੋਜਨ ਦੀ ਵਰਤੋਂ ਨਾਲ ਸਰੀਰਕ ਤਾਕਤ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਣ ਬਾਰੇ ਦੱਸਿਆ ਗਿਆ | ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਆਂਗਣਵਾੜੀ ਸੈਂਟਰਾਂ ਤੱਕ ਲਿਜਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਆਈ.ਈ.ਸੀ ਸਪੈਸ਼ਲਿਸਟ ਸ੍ਰੀਮਤੀ ਪੂਨਮ ਖੁੰਗਰ ਦੇ ਸਹਿਯੋਗ ਨਾਲ ਬੀ.ਆਰ.ਸੀ.ਅਮਨਦੀਪ ਕੰਬੋਜ ਅਤੇ ਬੀ.ਆਰ.ਸੀ. ਸ੍ਰੀਮਤੀ ਪਰਮਿੰਦਰ ਕੌਰ (ਜਲਾਲਾਬਾਦ) ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਜਥੇ: ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵਰਤਣ ਵਾਲਿਆਂ ਨੂੰ ਤਾੜਣਾ
Ad Position 24